ਪੰਨਾ:ਨਿਰਮੋਹੀ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੮੫
ਨਿਰਮੋਹੀ

ਉਹ ਹਾਲਤ ਹੋਈ ਜੋ ਇਕ ਫੇਲ ਹੋਏ ਵਿਦਿਆਰਥੀ ਦੀ ਹੁੰਦੀ ਹੈ। ਤੁਸੀਂ ਮਾਤਾ ਪਿਤਾ ਦੀ ਉਲੰਘਨਾ ਨਹੀਂ ਕਰ ਸਕਦੇ। ਤੇ ਉਸ ਤਰਾਂ ਮਾਮੇ ਦੇ ਹਸਾਨ ਦਾ ਬਦਲਾ ਵੀ ਨਹੀਂ ਚੁਕਾਇਆ ਜਾਂਦਾ। ਪਰ ਦੱਸੋ ਫੇਰ ਮੈਂ ਕੀ ਕਰਾਂ? ਪਰ ਖੈਰ, ਕੋਈ ਨਹੀਂ, ਹੌਲੀ ਹੌਲੀ ਸਬ ਠੀਕ ਹੋ ਜਾਵੇਗਾ। ਹਰ ਵਕਤ ਤੁਹਾਡੀ ਯਾਦ ਨਾ ਸਤੇੌਂਦੀ ਰਹੇ, ਇਸ ਲਈ ਮੈਂ ਪੜ੍ਹਾਈ ਵੱਲ ਹੋਰ ਵੀ ਜਿਆਦਾ ਮਨ ਲਗਾ ਲਿਆ ਹੈ। ਤੇ ਆਪਨੇ ਈ ਕਾਲਜ ਦੀ ਫੋਰਥ ਈਅਰ 'ਚ ਪੜ੍ਹਦੇ ਇਕ ਜੁਗਿੰਦਰ ਨਾਂ ਦੇ ਮੁੰਡੇ ਨੂੰ ਘਰ ਟਿਉਸ਼ਨ ਤੇ ਲਾ ਲਿਆ ਏ।

ਉਹ ਹਰ ਰੋਜ ਸ਼ਾਮ ਨੂੰ ਮੇਰੇ ਘਰ ਪੜ੍ਹੌਣ ਔਂਦਾ ਹੈ। ਤੇ ਇੱਨੀ ਮੇਹਨਤ ਨਾਲ ਪੜ੍ਹਾ ਰਿਹਾ ਹੈ, ਕਿ ਕਾਲਜ ਦੇ ਕਿਸੇ ਪ੍ਰੋਫੈਸਰ ਨੇ ਵੀ ਕੀ ਪੜ੍ਹੌਣਾ ਹੈ। ਅਰ ਇਸੇ ਬਲ ਬੁਤੇ ਤੇ ਮੈਨੂੰ ਆਪਨੇ ਉਤੇ ਉਮੀਦ ਹੈ ਕਿ ਮੈਂ ਐਤਕੀ ਐਫ. ਏ. ਵਿਚੋਂ ਜ਼ਰੂਰ ਅੱਵਲ ਆਵਾਂ। ਇਸ ਵਾਸਤੇ ਮੈਂ ਤੁਸਾਂ ਨੂੰ ਵੀ ਚਿਤਾਵਨੀ ਦੇਂਦੀ ਹਾਂ ਕਿ ਇਸ ਵਾਰੀ ਛੁਟੀਆਂ ਵਿਚ ਤੁਸੀਂ ਲਖਨਊ ਨਾ ਆਕੇ ਦਿੱਲੀ ਵਿਚ ਹੀ ਛੁਟੀਆਂ ਮਨਾਉ ਤੇ ਆਪਨੀ ਪੜ੍ਹਾਈ ਦਿਲ ਲਗਾ ਕੇ ਫਸਟ ਔਣ ਦੀ ਕੋਸ਼ਸ਼ ਕਰੋ। ਤੁਸੀਂ ਕਹੋਗੇ, ਚੰਗੀ ਗਲ ਹੈ!ਹੁਸਨ ਇਸ਼ਕ ਨੂੰ ਘਰ ਔਣੋ ਵੀ ਰੋਕਦਾ ਹੈ? ਤਾਂ ਉਸਦਾ ਇਹ ਉਤਰ ਹੈ ਕਿ ਏਥੇ ਔਣ ਖਾਤਰ ਇਕ ਤੇ ਤੁਸਾਂ ਦੀ ਪੜ੍ਹਾਈ ਦਾ ਹਰਜ ਹੋਵੇਗਾ। ਤੇ ਦੂਸਰੇ ਮਸਾਂ ਮਸਾਂ ਦਬੇ ਹੋਏ ਮੇਰੇ ਜਜ਼ਬਾਤ, ਕਾਬੂ ਤੋਂ ਬਾਹਰ ਹੋਕੇ ਮੇਰੇ ਮਨ ਨੂੰ ਤਕਲੀਫ ਦੇਣ ਦੇ ਕਾਰਨ ਬਨਨਗੇ । ਤੀਸਰੇ ਏਥੋਂ ਵਾਪਸ ਜਾ ਕੇ ਕਮ ਸੇ ਕਮ ਇਕ ਮਹੀਨਾ ਤਾਂ ਜਰੂਰ ਹੀ ਮੇਰੀ ਯਾਦ ਤੜਫਾਏਗੀ ਜਿਸ