ਪੰਨਾ:ਨਿਰਮੋਹੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬

ਨਿਰਮੋਹੀ

ਨਾਲ ਤੁਹਾਡੇ ਦਿਲ ਨੂੰ ਵੀ ਕਾਫੀ ਦੁਖ ਪਹੁੰਚੇਗਾ। ਇਹੋ ਵਜ੍ਹਾ ਜੋ ਮੇਂ ਤੁਸਾਂ ਨੂੰ ਏਥੇ ਔਣੋਂ ਰੋਕਦੀ ਹਾਂ।

ਬਾਕੀ ਤੁਸੀਂ ਮੇਰਾ ਫਿਕਰ ਨਾ ਕਰੋ। ਜਿਥੋਂ ਤੱਕ ਹੋਵੇ ਗਾ ਮੈਂ ਆਪਨਾ ਦਿਲ ਕਾਬੂ ਵਿਚ ਰਖਨ ਦੀ ਕੋਸ਼ਸ਼ ਕਰਾਂਗੀ। ਮੇਰੇ ਮਾਸਟਰ ਜੁਗਿੰਦਰ ਪਾਲ ਜੋ ਕਿ ਅਤੀ ਹਸ ਮੁੱਖ ਹਨ। ਉਹਨਾਂ ਦੀ ਸੰਗਤ ਕਾਰਨ ਮੇਰਾ ਦਿਲ ਚੰਗੀ ਤਰਾਂ ਲਗ ਚੁਕਾ ਹੈ। ਤੇ ਮੈਂ ਸਬ ਤਰਫੋਂ ਬੇਫਿਕਰ ਹੋ ਕੇ ਪੜ੍ਹਾਈ ਵਿਚ ਜੁੱਟ ਪਈ। ਹਾਂ। ਜਵਾਬ ਜਲਦੀ।

ਆਪ ਦੀ ਆਪਨੀ ਹੀ

ਮਾਲਾ

ਚਿਠੀ ਤਹਿ ਕਰਕੇ ਜੁਗਿੰਦਰ ਨੇ ਲਫਾਫੇ ਵਿਚ ਬੰਦ ਕਰ ਕੇ ਪ੍ਰੇਮ ਵਲ ਭੇਜ ਦਿਤੀ। ਚਿਠੀ ਲੈਟਰ ਬਕਸ ਵਿਚ ਪਾ ਜੁਗਿੰਦਰ ਮਸਾਂ ਘਰ ਅੰਦਰ ਪੈਰ ਪੌਣ ਹੀ ਲਗਾ ਸੀ ਜੋ ਅਚਾਨਕ ਉਸ ਦੀ ਨਜ਼ਰ ਪੋਸਟ ਮੈਨ ਤੇ ਪਈ। ਦੇਖਦੇ ਹੀ ਉਸ ਨੇ ਉਹਨੂੰ ਆਵਾਜ਼ ਦਿੱਤੀ ਤੇ ਚੁਪ ਕੀਤ ਦੋ ਰੁਪਏ ਦਾ ਇਕ ਨੋਟ ਉਸ ਦੀ ਤਲੀ ਤੇ ਟਿਕਾ ਦਿਤਾ। ਚਿਠੀ ਰਸਾਨ ਅਜੇ ਨਵਾਂ ਨਵਾਂ ਹੀ ਇਸ ਮਹੱਲੇ ਵਿਚ ਲਗਾ ਸੀ। ਇਸ ਲਈ ਉਹ ਚੰਗੀ ਤਰਾਂ ਕਿਸੇ ਤੋਂ ਜਾਨੂੰ ਨਹੀਂ ਸੀ। ਰੁਪਏ ਲੈ ਉਸ ਨੇ ਕਾਰਨ ਪੁਛਿਆ ਤਾਂ ਜੁਗਿੰਦਰ ਨੇ ਕਿਹਾ ਕਿ ਸੰਤ ਰਾਮ ਦੀ ਮਾਲਾ ਦੇ ਨਾਂ ਜੋ ਚਿਠੀ ਆਏ ਉਹ ਸੰਤ ਰਾਮ ਦੇ ਘਰ ਦੇਣ ਦੀ ਬਜਾਏ ਏਥੇ ਮੇਰੇ ਘਰ ਦੇ ਦਿਤਾ ਕਰੀ। ਬਸ ਏੱਨਾ ਹੀ ਕੰਮ ਹੈ ਜਿਸ ਲਈ ਏੱਨੀ ਤਕਲੀਫ ਦਿਤੀ ਹੈ।

ਚਿਠੀ ਰਸਾਨ ਨੂੰ ਇਹ ਗਲ ਜਚੀ ਨਾ ਤ ਉਸ ਨੇ