ਪੰਨਾ:ਨਿਰਮੋਹੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੮੭

ਸਾਫ ਲਫਜਾਂ ਵਿਚ ਨਾਂਹ ਕਰ ਦਿਤੀ। ਇਹ ਦੇਖ ਜੁਗਿੰਦਰ ਨੂੰ ਬਹੁਤ ਬੁਰਾ ਲਗਾ। ਪਰ ਉਸ ਨੇ ਹੌਸਲਾ ਕਰਕੇ ਰੁਪਏ ਦੋ ਹੋਰ ਉਸ ਦੀ ਤਲੀ ਤੇ ਟਿਕਾਏ ਤੇ ਨਾਲ ਹੀ ਕਿਹਾ: ਮਾਸਟਰ, ਤੂੰ ਨਹੀਂ ਸਮਝਦਾ, ਇਹ ਬੜਾ ਪ੍ਰਾਈਵੇਟ ਮਾਮਲਾ ਹੈ। ਦਰ ਅਸਲ ਇਹ ਚਿਠੀ ਦੋ ਪ੍ਰੇਮੀਆਂ ਦੀ ਹੈ, ਪਰ ਹੁਣ ਪ੍ਰੇਮਕਾ ਦੇ ਪਿਉ ਦੀ ਵਿਚ ਰੁਕਾਵਟ ਪੈ ਰਹੀ ਹੈ। ਜੇ ਪ੍ਰੇਮਕਾ ਆਪਨੇ ਪ੍ਰੇਮੀ ਕੋਲੋਂ ਕਿਸੇ ਦੂਸਰੇ ਦੀ ਮਾਰਫਤ ਚਿਠੀ ਮੰਗਾਂਦੀ ਹੈ ਤਾਂ ਪ੍ਰੇਮੀ ਨੂੰ ਸ਼ਕ ਹੋਨ ਦਾ ਖਤਰਾ ਰਹਿੰਦਾ ਹੈ ਕਿ ਖਬਰੇ ਕੀ ਗਲ ਹੈ ਜੋ ਕਿਸੇ ਦੂਸਰੇ ਦੇ ਨਾਂ ਤੇ ਚਿਠੀ ਮੰਗਾਈ ਜਾ ਰਹੀ ਹੈ। ਇਹੋ ਜਹੀਆਂ ਕਈ ਗਲਾਂ ਨੂੰ ਸੋਚਦੇ ਹੋਏ ਇਹ ਚਿਠੀ ਰਸਤੇ ਵਿਚ ਹੀ ਫੜਕੇ ਪ੍ਰੇਮਕਾ ਤਕ ਪੁਚੌਣ ਦਾ ਕੰਮ ਮੇਰੇ ਸਪੁਰਦ ਹੋਇਆ ਹੈ। ਬਸ ਏੱਨੀ ਗਲ ਹੈ ਜਿਸ ਲਈ ਤੂੰ ਅੜ ਬੈਠਾ ਹੈਂ।

ਪਹਿਲਾਂ ਤਾਂ ਚਿਟੀ ਰਸਾਨ ਕੁਝ ਸੋਚਦਾ ਰਿਹਾ। ਪਰ ਹਥ ਵਿਚ ਫੜੇ ਚਾਰ ਰੁਪਏ ਉਸਨੂੰ ਮਜਬੂਰ ਕਰ ਰਹੇ ਸਨ ਕਿ ਚਲੋ, ਜਦ ਇਕ ਦੋ ਚਿਠੀਆਂ ਦੇ ਦੇਨ ਤੇ ਇਹ ਰੁਪਏ ਆਪਨੇ ਹੋ ਜਾਂਦੇ ਹਨ ਤਾਂ ਹਰਜ ਈ ਕੀ ਏ? ਉਸ ਨੇ ਹਾਂ ਕਰ ਦਿੱਤੀ। ਜੁਗਿੰਦਰ ਫੁੱਲਿਆ ਨਾ ਸਮਾਵੇ ਖੁਸ਼ੀ ਵਿਚ। ਸ਼ਤਰੰਜ ਦੀ ਖੇਡ ਵਿਚ ਦੋਬਾਰਾ ਚਾਲ ਸਿਧੀ ਪੈਣ ਨਾਲ ਉਹ ਆਪਣੇ ਆਪ ਨੂੰ ਬੇਹੱਦ ਖੁਸ਼ਨਸੀਬ ਸਮਝਨ ਲਗ ਪਿਆ।

ਏਸ ਤੋਂ ਅਠਵੇਂ ਦਿਨ ਚਿਠੀ ਰਸਾਨ ਨੇ ਮਾਲਾ ਦੇ ਨਾਂ ਦੀ ਚਿਠੀ ਜੁਗਿੰਦਰ ਦੇ ਹਥ ਤੇ ਰਖ ਦਿਤੀ। ਆਪਨੇ ਕਮਰੇ ਅੰਦਰ ਕਾਹਲੀ ਕਾਹਲੀ ਜਾਕੇ ਉਸ ਨੇ ਚਿਠੀ ਖੋਲੀ। ਲਿਖਿਆ ਸੀ-