ਪੰਨਾ:ਨਿਰਮੋਹੀ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਮੋਹੀ

੮੯

ਕਰੀਂ।

ਤੇਰੀ ਯਾਦ ਵਿਚ ਬੈਠਾ ਤੇਰਾ
'ਪ੍ਰੇਮ'

ਜੁਗਿੰਦਰ ਨੇ ਚਿਠੀ ਪੜ੍ਹੀ ਅਰ ਇਸ ਨਾਲ ਵੀ ਉਹੋ ਹਥ ਕੀਤਾ ਜੋ ਮਾਲਾ ਦੀ ਚਿਠੀ ਨਾਲ ਕੀਤਾ ਸੀ। ਅਰਥਾਤ ਉਹ ਚਿਠੀ ਰਖ ਲਈ ਤੇ ਉਹਦੀ ਜਗਾਹ ਹੋਰ ਈ ਮਨ ਘੜਤ ਬਠੀ ਲਿਖ ਕੇ ਪ੍ਰੇਮ ਦੇ ਆਏ ਹੋਏ ਲਫਾਫੇ ਵਿਚ ਪਾ ਅਗਲੇ ਦਿਨ ਮਾਲਾ ਦੇ ਘਰ ਬਾਹਰ ਲਗੇ ਲੈਟਰ ਬਕਸ ਵਿਚ ਸੁਟ ਆਇਆ। ਚੁੰਕਿ ਜੁਗਿੰਦਰ ਤੇ ਪ੍ਰੇਮ ਕਦੀ ਇਕੱਠੇ ਪੜ੍ਹਦੇ ਰਹੇ ਸਨ, ਇਸ ਲਈ ਉਹ ਉਸ ਦੇ ਹਥ ਦੀ ਲਿਖਾਵਟ ਨੂੰ ਵੀ ਤਰਾਂ ਜਾਨਦਾ ਸੀ। ਤੇ ਫਿਰ ਪ੍ਰੇਮ ਦੇ ਹਥਾਂ ਦੀ ਲਿਖੀ ਚਿਠਿ ਆ ਜਾਨ ਕਰਕੇ ਉਸ ਨੇ ਫੌਰਨ ਹੀ ਉਸ ਦੀ ਲਿਖਾਵਟ ਮਿਲਾ ਲੈਣਾ ਹੀ ਠੀਕ ਸਮਝਿਆ। ਅਤੇ ਜਿਸ ਕੰਮ ਵਿਚ ਕੋਈ ਚੰਗਾ ਦੀ ਕਾਰੀਗਰ ਹੋਵੇ ਉਸ ਨੂੰ ਭਲਾ ਕਿੱਨੀ ਦੇਰ ਲਗਦੀ ਹੈ ਇਹੋ ਜਹੇ ਕੰਮਾ ਵਿਚ?

ਚਿਠੀ ਲੈਟਰ ਬਕਸ ਵਿਚ ਪਈ ਨੂੰ ਤਕਰੀਬਨ ਦੋ ਘੰਟੇ ਹੋ ਗਏ ਸਨ, ਜਾਂ ਮਾਲਾ ਕਾਲਜ ਤੋਂ ਵਾਪਸ ਆਈ। ਉਸ ਨੇ ਤਕਿਆ ਲੈਟਰ ਬਕਸ ਵਿਚ ਚਿਠੀ ਤੇ ਹੈ ਪਰ ਪਤਾ ਨਹੀਂ ਕਿਸਦੀ, ਧੜਕਦੇ ਦਿਲ ਦੇ ਨਾਲ ਉਸ ਨੇ ਚਿਠੀ ਕਢ ਕੇ ਦੇਖੀ ਤਾਂ ਉਸ ਨੂੰ ਲਿਖਾਵਟ ਆਪਨੇ ਪ੍ਰੇਮ ਦੀ ਜਾਪੀ। ਛਾਤੀ ਨਾਲ ਲਾ ਕੇ ਲਫਾਫਾ ਉਸ ਨੇ ਚੁੰਮਿਆ ਤੇ ਫਿਰ ਆਪਣੇ ਕਮਰੇ ਵਿਚ ਜਾਕੇ ਪੜ੍ਹਨਾ ਸ਼ੁਰੂ ਕੀਤਾ। ਜਿਉਂ ਜਿਉਂ ਮਾਲਾ ਚਿਠੀ ਪੜ੍ਹੀ ਜਾਂਦੀ ਉਸ ਦਾ ਸਾਹ ਇਉਂ ਸੁਕਦਾ ਜਾਂਦਾ ਜਿਵੇਂ ਕਿਸੇ