ਪੰਨਾ:ਨਿਰਮੋਹੀ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੯੦
ਨਿਰਮੋਹੀ

ਡਰਪੋਕ ਸ਼ਖਸ ਦਾ ਗਲ ਵਿਚ ਪਏ ਹੋਏ ਸੁਪ ਨੂੰ ਦੇਖ ਕੇ ਸੁਕਦਾ ਏ। ਜਾਂ ਸਾਰੀ ਚਿਠੀ ਪੜ੍ਹ ਚੁਕੀ ਤਾਂ ਸਿਰ ਫੜਕੇ ਉਥੇ ਈ ਬੈਠ ਗਈ। ਜਿੱਦਾਂ ਲਾਲ ਮਿਰਚ ਦੇਖਨ ਵਿਚ ਬੜੀ ਸੋਹਨੀ ਲਗਦੀ ਹੈ ਤੇ ਜਿਉਂ ਈ ਉਸ ਨੂੰ ਖਾਓ ਤਾਂ ਐਉਂ ਮਲੂਮ ਹੁੰਦਾ ਹੈ ਮਾਨੋ ਕਿਸੇ ਬਿਛੂ ਨੇ ਡੰਗ ਮਾਰ ਦਿਤਾ ਹੈ, ਠੀਕ ਉਸੇ ਤਰਾਂ ਮਾਲਾ ਨਾਲ ਹੋਈ। ਪ੍ਰੇਮ ਦੇ ਹਥ ਦੀ ਚਿਠੀ ਦੇਖ ਉਹ ਖੁਸ਼ੀ ਨਾਲ ਫੁਲ ਉਠੀ ਸੀ ਪਰ ਜਿਉਂ ਈ ਉਸ ਦੇ ਅੰਦਰ ਦੇ ਮਜ਼ਮੂਨ ਪੜ੍ਹਿਆ ਤਾਂ ਸੁੰਗੜ ਕੇ ਗੁਛਾ ਮੁਛਾ ਹੋਕੇ ਬੈਹ ਗਈ। ਲਿਖਿਆ ਸੀ-

ਮੇਰੀ ਸ਼ਹਿਦ ਨਾਲੋਂ ਮਿਠੀ ਮਾਲਾ।

ਮੈਂ ਤੇ ਤੈਨੂੰ ਸ਼ਹਿਦ ਨਾਲੋਂ ਮਿਠੀ ਸਮਝਿਆ ਸੀ। ਪਰ ਤੇਰੀ ਚਿਠੀ ਤੋਂ ਐਉਂ ਮਲੂਮ ਹੁੰਦਾ ਹੈ ਕਿ ਤੂੰ ਸ਼ਹਿਦ ਨਾਲੋਂ ਮਿਠੀ ਨਹੀਂ, ਸਗੋਂ ਪਾਨੀ ਤੋਂ ਵੀ ਫਿਕੀ ਨਿਕਲੀਓ। ਉਹ ਕਿਸ ਤਰਾਂ? ਸੁਨ। ਤੂੰ ਚਿਠੀ ਲਿਖੀ ਏ ਮੈਨੂੰ ਜੁਗਿੰਦਰ ਪੜ੍ਹਾ ਰਿਹਾ ਹੈ, ਪਰ ਇਹ ਨਹੀਂ ਜਾਨਦੀ ਮੈਂ ਘਰ ਵਿਚ ਸ੫ ਨੂੰ ਦਧ ਪਿਲਾ ਰਹੀ ਹਾਂ। ਤੇਰੇ ਲਈ ਉਹ ਭਾਵੇਂ ਕਿੰਨਾ ਮਿਠਾ ਕਿਉਂ ਨਾ ਹੋਵੇ, ਪਰ ਜਿਥੋਂ ਤਕ ਮੈਂ ਸਮਝਦਾ ਹਾਂ ਮੇਰੇ ਨਾਲ ਧੋਖਾ ਹੋ ਰਿਹਾ ਹੈ। ਤੂੰ ਕਵੇਂਗੀ ਤੁਹਾਡੇ ਨਾਲ ਤਾਂ ਮੇਰੀ ਬਚਪਨ ਤੋਂ ਪ੍ਰੀਤ ਚਲੀ ਔਂਦੀ ਹੈ, ਫਿਰ ਭਲਾ ਮੈਂ ਤੁਹਾਡੇ ਨਾਲ ਧੋਖਾ ਮੇਰੇ ਆਪਨੇ ਨਾਲ ਧੋਖਾ ਹੈ। ਪਰ ਤੂੰ ਇਹ ਦੱਸ, ਮੇਰੀ ਚੰਨੀ, ਕਿ ਪ੍ਰੀਤ ਸਿਰਫ ਉੱਨਾ ਚਿਰ ਹੀ ਪੂਰੀ ਉਤਰਦੀ ਹੈ ਜਿੱਨਾ ਚਿਰ ਪ੍ਰੀਤਮ ਪਾਸ ਹੋਵੇ? ਇਸ ਵੇਲੇ ਜਦ ਮੈਂ ਤੇਰੇ ਪਾਸ ਨਹੀਂ ਤਾਂ ਤੂੰ ਕਿਸੇ ਦੂਸਰੇ