ਪੰਨਾ:ਨਿਰਮੋਹੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੯੧

ਨਾਲ ਹਸ ਹਸ ਗੱਲਾਂ ਕਰ ਰਹੀ ਏਂ। ਤੇ ਇਥੇ ਆਪਨੇ ਹਸਨ ਹੁਸੋਨ ਦੇ ਚਸਕੇ ਨੂੰ ਪੂਰਾ ਕਰਨ ਲਈ ਮਾਸਟਰ ਦੀ ਟੀਊਸ਼ਨ ਦਾ ਬਹਾਨਾ ਘੜ ਲੀਤਾ ਹੈ। ਇਹ ਸਭ ਕੁਝ ਮੈਂ ਦੇਖ ਤੇ ਨਹੀਂ ਰਿਹਾ, ਪਰ ਤੇਰੀ ਚਿਠੀ ਪੜ੍ਹ ਕੇ ਇਹ ਸਭ ਕੁਝ ਸਮਝਨ ਤੇ ਮਜ਼ਬੂਰ ਜ਼ਰੂਰ ਹੋ ਰਿਹਾ ਹਾਂ। ਕੀ ਕਰਾਂ!!

ਹਛਾ ਤੇਰੀ ਮਰਜ਼ੀ ਹੈ, ਮੈਂ ਕੀ ਕਰ ਸਕਦਾ ਹਾਂ! ਅਗਰ ਤੂੰ ਕਹੇ, ਕਿਸੇ ਪਾਸੋਂ ਪੜ੍ਹਾਨਾ ਕੋਈ ਖਤਰਨਾਕ ਗੱਲ ਤੇ ਨਹੀਂ; ਤੇ ਜੇ ਖਤਰਨਾਕ ਈ ਹੈ ਤਾਂ ਕਾਲਜ ਵਿਚ ਵੀ ਤੇ ਮੈਂ ਪੜ੍ਹਨ ਜਾਂਦੀ ਈ ਹਾਂ, ਉਥੇ ਵੀ ਤੇ ਮਰਦ ਪ੍ਰੋਫੈਸਰ ਹਨ, ਫਿਰ ਭਲਾ ਇਸ ਘਰ ਦੀ ਟੀਊਸ਼ਨ ਵਿਚ ਕੀ ਫਰਕ ਹੋਇਆ? ਤੁਹਾਡੇ ਲਿਖੇ ਮੂਜਬ ਤੇ ਫਿਰ ਕਾਲਜ ਵਿਚ ਪੜ੍ਹਨਾ ਵੀ ਖ਼ਤਰ ਨਾਕ ਹੈ। ਤਾਂ ਮੈਂ ਜਵਾਬ ਲਿਖਦਾ ਹਾਂ: ਕਾਲਜ ਅਰ ਘਰ ਪੜ੍ਹਨ ਵਿਚ ਕਾਫੀ ਫਰਕ ਹੈ, ਜਿਸ ਨੂੰ ਤੂੰ ਖੁਦ ਵੀ ਚੰਗੀ ਤਰਾਂ ਸਮਝ ਸਕਦੀ ਹੈ। ਨਾਲੇ ਮੈਂ ਕੀ ਦਸਾਂ, ਤੂੰ ਆਪ ਹੀ ਸੋਚ ਲੈ ਠੀਕ ਹੈ ਕਿ ਨਹੀਂ।

ਜੇ ਠੀਕ ਹੈ ਤਾਂ ਪੜ੍ਹੀ ਜਾ, ਮੈਨੂੰ ਕੋਈ ਉਜ਼ਰ ਨਹੀਂ। ਤੇ ਜੇਕਰ ਗਲਤ ਹੈ ਤਾਂ ਮੈਨੂੰ ਝਟ ਪਟ ਜਵਾਬ ਦੇ ਕਿ ਮੈਂ ਪ੍ਰਾਈਵੇਟ ਮਾਸਟਰ ਤੋਂ ਪੜਨਾ ਛਡ ਦਿਤਾ ਹੈ। ਹੋਰ ਮੈਂ ਕੀ ਲਿਖਾਂ? ਮਿਠੀਆਂ ਮਿਠੀਆਂ ਗੱਲਾਂ ਤਾਂ ਮੈਂ ਫਿਰ ਲਿਖਦਾ ਜੇ ਤੇਰੇ ਵਲੋਂ ਕੋਈ ਸਵਾਦ ਦੀ ਗਲ ਲਿਖੀ ਹੋਈ ਔਂਦੀ। ਹੁਣ ਲਿਖਨ ਨਾਲ ਤੇ ਸਿਰਫ ਸਿਰ ਦਰਦੀ ਹੈ। ਮਾਲਾ, ਤੇਰੇ ਪਾਸੇ ਇਹ ਉਮੀਦ ਨਹੀਂ ਸੀ ।

ਜਗਿੰਦਰ ਕੌਣ ਏ? ਕਿਥੇ ਰਹਿੰਦਾ ਏ? ਕੀ ਇਹ ਸਭ