ਪੰਨਾ:ਨਿਰਾਲੇ ਦਰਸ਼ਨ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੭)

 ਸਤਗੁਰੂ ਜੀ ਪੁਤਰਾਂ ਵਾਂਗ ਇਸ ਨੂੰ,
ਕਰਦੇ ਲਾਡ ਤੇ ਵਿਦਿਆ ਪੜਾਂਵਦੇ ਨੇ।
ਕੁਝਕੂ ਸਮੇਂ ਪਿਛੋਂ ਮਾਤਾ ਪਿਤਾ ਇਸਦੇ,
ਚਿਠੀ ਸ਼ਾਦੀ ਦੀ ਲਿਖ ਕੇ ਪਾਂਵਦੇ ਨੇ।
ਜੋਗਾ ਸਿੰਘ ਨੂੰ ਗੁਰੂ ਜੀ ਭੇਜ ਦੇਵੋ,
ਨਿਮਸ਼ਕਾਰ ਕਰ ਬਿਨੇ ਸੁਨਾਂਵਦੇ ਨੇ।
ਕੁਲਾਂ ਸਾਡੀਆਂ ਦਾ ਏਹੋ ਚੰਦਰਮਾਂ ਏ,
ਮਾਤਾ ਪਿਤਾ ਦੀ ਸਧਰ ਤੇ ਆਸ ਜੋਗਾ।
ਸ਼ਾਦੀ ਬਾਦ ਲੈ ਨਾਲ ਸੁਪਤਨੀ ਨੂੰ,
ਪੁਜ ਜਾਏਗਾ ਆਪ ਦੇ ਪਾਸ ਜੋਗਾ।

ਗੁਰੂ ਜੀ

(ਤਰਜ਼-ਮਿਰਜਾ)-(ਭੋਲਾ ਪੰਛੀ)

ਚਿਠੀ ਖੋਲ ਪੜੀ ਦਸਮੇਸ਼ ਨੇ, ਜੋਗਾ ਸਿੰਘ ਨੂੰ ਕੈਹਨ ਬੁਲਾ।
ਤੇਰਾ ਕਾਜ ਰਚਾਇਆ ਮਾਪਿਆਂ, ਜਾਹ ਸ਼ਾਦੀ ਹੁਣ ਕਰਵਾ।
ਏਹ ਦੁਨੀਆਂ ਜਿਲਨ ਸੋਹਨਿਆਂ,ਕਿਤੇ ਬਹੀਂ ਨਾਂ ਪੈਰ ਫਸਾ।
ਤੂੰ ਕਾਰਜ ਕੁਲ ਨਬੇੜਕੇ, ਝਟ ਵਾਪਸ ਜਾਂਵੀਂ ਆ।
ਸਤ ਬਚਨ ਜੋਗ ਸਿੰਘ ਆਖਕੇ, ਰਾਹ ਪੈ ਗਿਆ ਸੀਸ ਨੁਵਾ।
ਆ ਪਹੁੰਚਾ ਵਿਚ ਪਸ਼ੌਰ ਦੇ, ਪੰਧ ਮੰਜਲੋ ਮੰਜਲ ਮੁਕਾ।
ਮਾਂ ਪਾਂਣੀ ਪੀਤਾ ਵਾਰਕੇ, ਚੜੇ ਭੈਣਾਂ ਤਾਂਈ ਚਾ।
ਉਹਨਾਂ ਸੇਹਰੇ ਬਧੇ ਵੀਰ ਨੂੰ, ਜੰਜ ਤੋਰੀ ਘੋੜੀਆਂ ਗਾ।
ਗੁਰਾਂ ਪਰਖਨ ਖ਼ਾਤਰ ਸਿਖ ਨੂੰ, ਦਿਤਾ ਮਗਰੇ ਸਿਖ ਭਜਾ।
ਲਾ ਮੋਹਰ ਹੁਕਮ ਇਕ ਲਿਖਕੇ, ਹੱਥ ਉਸਦੇ ਦੇਨ ਫੜਾ।