ਪੰਨਾ:ਨਿਰਾਲੇ ਦਰਸ਼ਨ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਕਟਿਆ ਸੀਸ ਭਰੋਸੇ ਵਾਲਾ,ਮਾਨ ਦੀਆਂ ਤਲਵਾਰਾਂ।
ਦਿਲ 'ਚ ਧਾਰੀ ਰਾਤ ਅਜ ਦੀ,ਕੰਜਰੀ ਕੋਲ ਗੁਜ਼ਾਰਾਂ।
ਉਡੀ ਅੰਦਰੋਂ ਯਾਦ ਗੁਰਾਂ ਦੀ,ਮੈਂਹਦੀ ਦੇ ਰੰਗ ਵਾਗੂੰ।
ਬਰਕਤ ਸਿੰਘ ਨਸ਼ੇ ਖੁਦੀ ਦੇ,ਢਾਹ ਲੀਤਾ ਭੰਗ ਵਾਂਗੂੰ।

ਗੁਰੂ ਜੀ ਨੇ ਸੰਤਰੀ ਬਣਨਾ

(ਪਉੜੀ)

ਕਹਿਨ ਗੁਰੂਜੀ ਖਾਲਸਾ, ਨਾ ਡੇਰੀ ਲਾਉ।
ਘੋੜਾ ਖੋਹਲ ਤਬੇਲਿਉਂ,ਝਟ ਪਟ ਲੈ ਆਉ।
ਡੇਰੀ ਲਗੇ ਭੀੜਦੇ, ਲੈਆਉ ਆਲਾਣਾ।
ਰੁੜਦੇ ਜਾਂਦੇ ਸਿਖ ਨੂੰ, ਜਾ ਹੁਨ ਬਚਾਣਾ।
ਲਾਈ ਸਿਖਾਂ ਡੇਰ ਨਾਂ, ਲੈ ਘੋੜਾ ਆਏ।
ਪਉਨ ਰੂਪ ਦਾ ਹੋ ਗਏ, ਹਥ ਵਾਗਾਂ ਚਾਏ।
ਹੱਥ ਡੰਗੋਰੀ ਪਕੜ ਲਈ, ਸਿਰ ਬਧਾ ਚੀਰਾ।
ਬਣਿਆ ਚੌਂਕੀਦਾਰ ਅਜ, ਗੁਜਰੀ ਦਾ ਹੀਰਾ।
ਜਿਸ ਕੰਜਰੀ ਦੇ ਰੂਪ ਤੇ, ਜੋਗਾ ਸਿੰਘ ਮੋਯਾ।
ਬਾਜਾਂ ਵਾਲਾ ਖੜਾ ਜਾ, ਦਰ ਉਸਦੇ ਹੋਯਾ।
ਆਯਾ ਜੋਗਾ ਸਿੰਘ ਸੀ ਜਦ ਪਿਆ ਹੰਧਰਾਂ।
ਖੜਾ ਵੇਖਕੇ ਮੰਤਰੀ, ਕੰਬਿਆ ਸੀ ਜੇਰਾ।
ਕਿਹਾ ਸੰਤਰੀ ਬੋਲਕੇ, ਜੋਗੇ ਦੇ ਤਾਂਈ।
ਉਤੇ ਗਏ ਨੁਵਾਬ ਜੀ, ਘਰ ਵੇਹਲਾ ਨਾਂਹੀ।
ਪਿਛੇ ਜੋਗਾ ਪਰਤਿਆ,ਕੁਝ ਵਕਤ ਲੰਘਾਇਆ।
ਹੋਈ ਅਧੀ ਰਾਤ ਜਾਂ,ਮੁੜਕੇ ਫਿਰ ਆਇਆ।