ਪੰਨਾ:ਨਿਰਾਲੇ ਦਰਸ਼ਨ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਫੇਰ ਖੜੋਤਾ ਸੰਤਰੀ ਹਥ ਪਕੜੀ ਲਾਠੀ।
ਘੋੜਾ ਬੱਝਾ ਕੋਲ ਸੀ, ਬਿਨ ਤਾਰੂ ਕਾਠੀ।
ਫੇਰ ਸੰਤਰੀ ਸਿਖ ਨੂੰ ਇੰਜ ਆਖ ਸੁਨਾਏ।
ਹਾਲਾਂ ਅਜੇ ਨੁਵਾਬ ਜੀ,ਬਾਹਿਰ ਨਹੀਂ ਆਏ।
ਪਰਤ ਪਿਆ ਪਿਛਾਂ ਨੂੰ,ਕੁਝ ਰਾਤ ਗੁਜ਼ਾਰੀ।
ਆਇਆ ਅੰਮਰਤ ਵੇਲੜੇ,ਮੁੜ ਤੀਜੀ ਵਾਰੀ।

ਗੁਰੂ ਜੀ ਨੇ ਤਾਹਨਾ ਮਾਰਨਾ

ਤੀਜਾ ਫੇਰਾ ਖਾਲਸਾ, ਘਰ ਕੰਜਰਾਂ ਪਾਇਆ।
ਹੋ ਕੇ ਸਿਖ ਦਸਮੇਸ਼ ਦਾ, ਕੁਝ ਨਹੀਂ ਸ਼ਰਮਾਇਆ।
ਅੰਮਰਤ ਛਕਿਆ ਸੀ ਜਦੋਂ ਕੀਹ ਗੁਰਾਂ ਸੁਨਾਇਆ।
ਸੀਸ ਕੇਸ ਕਿਰਪਾਨ ਗਲ ਠਗ ਭੇਸ ਬਨਾਇਆ।
ਜਾਹ ਨਾਹਕੇ ਨਿਤਨੇਮ ਕਰ ਨਾਂ ਫਿਰ ਹਲਕਾਇਆ।
ਅੰਮਰਤ ਵੇਲਾ ਝਾਤ ਮਾਰ, ਸਿਰਤੇ ਹੁਨ ਆਇਆ।
ਚੰਨਾ ਨਿਰਮਲ ਪਗ ਨੂੰ, ਹੋਈ ਦਾਗ਼ ਲਗਾਇਆ।
ਕੇਹੜਾਂ ਮੁਖ ਦਸਮੇਸ਼ ਨੂੰ ਹੁਨ ਜਾਊ ਵਖਾਖਿਆ।

ਜੋਗਾ ਸਿੰਘ ਦੀ ਹੋਸ਼ ਟਿਕਾਣੇ ਹੋਣੀ

ਏਦਾਂ ਜਦੋਂ ਦਸਮੇਸ਼ ਨੇ ਤਾਹਨ ਮਾਰੀ,
ਅਖਾਂ ਖੁਲੀਆਂ ਤੇ ਪਛੋਤਾਨ ਲੱਗਾ।
ਕਾਮ ਉਛਲਿਆ ਕਾਲ ਨੇ ਮਤ ਮਾਰੀ,
ਸਿਦਕ ਛਡ ਕੰਜਰਾਂ ਘਰੀਂ ਜਾਣ ਲੱਗਾ।
ਮੇਰੀ ਮਤ ਤਾਈਂ ਧਾੜਾ ਪੈ ਗਿਆ ਕੀ,
ਘੁਮਨ ਘੇਰੀਆਂ ਵਿਚ ਬੇੜੀ ਪਾਨ ਲੱਗਾ।