ਪੰਨਾ:ਨਿਰਾਲੇ ਦਰਸ਼ਨ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਮੈਂ ਦਸਮੇਸ਼ ਜੀ ਦੀ ਉਜਲ ਪਗ ਤਾਂਈ,
ਕੀਹਸਾਂ ਦਾਗ਼ ਵਿਕਾਰਾਂ ਦੇ ਲਾਨ ਲਗਾ।
ਜਾਨੀ ਜਾਨ ਜੀ ਦਿਲਾਂ ਦੇ ਭੇਦ ਜਾਨਣ,
ਕੇਹੜਾ ਮੁਖ ਲੈਕੇ ਬੇ-ਮੁਖ ਜਾਂਵਾਂ ਗਾ ਮੈਂ।
ਰਾਹ ਦਾ ਜਦੋਂ 'ਅਨੰਦ'ਜੀ ਹਾਲ ਪੁਛਸਨ,
ਫਿਟਕਾਂ ਪੈਨ ਜੋ ਹਾਲ ਸੁਨਾਂਵਾਂ ਗਾ ਮੈਂ।

(ਤਥਾ)

ਏਦਾਂ ਝੂੂਰਦਾ ਤੇ ਪਸ਼ਚਾ ਤਾਪ ਕਰਦਾ,
ਸਿੰਘ ਪਿਆ ਰਾਹੇ ਇਸ਼ਨਾਨ ਕਰਕੇ।
ਲਾਈ ਬੋਲੀ ਕੀਹ ਸੰਤਰੀ ਮਾਰ ਗੋਲੀ,
ਮੈਨੂੰ ਸੁਟ ਦਿਤਾ ਨੀਮ ਜਾਨ ਕਰਕੇ।
ਜਪ, ਤਪ, ਸਾਧਨ, ਸਾਰੇ ਗਏ ਬਿਰਥਾ,
ਮੰਦੇ ਕਰਮ ਦੀ ਨੀਚ ਧਿਆਨ ਕਰਕੇ।
ਮੈਨੂੰ ਕਦੇ ਦਸਮੇਸ਼ ਨਹੀਂ ਮੁਖ ਲਾਣਾ,
ਬਚੜੀ ਆਖਨਾ ਨਹੀਂ ਉਦਾਂ ਮਾਨ ਕਰਕੇ।
ਜੇਹੜੀ ਨਾਰ ਦਾ ਛਡ ਪਿਆਰ ਤੁਰਿਆ,
ਉਸੇ 'ਇਸਤਰੀ' 'ਉਸਤਰੀ' ਨਾਸ ਕੀਤਾ।
ਅੰਨਾ ਹੋ ਗਿਆ ਵਿਚ ਅਗਿਆਨਤਾ ਦੇ,
ਦੂਰ ਹਉਮੇ ਨੇ ਸਿਰੜ ਵਿਸ਼ਵਾਸ਼ ਕੀਤਾ।
ਮੁਕਾ ਪੰਧ ਸਾਰਾ ਪੁਜ ਪਿਆ ਜੋਗਾ,
ਦਿਲ ਦੇ ਵਿਚ ਧਿਆਏ ਕੇ ਸਤਗੁਰੂ ਜੀ।
ਤਖਤ ਅਪਨੇ ਸੋਹਨੇ ਤੇ ਸਜ ਗਏਆ,
ਅਡੀ ਘੋੜੇ ਨੂੰ ਲਾਏਕੇ ਸਤਗੁਰੂ ਜੀ।