ਪੰਨਾ:ਨਿਰਾਲੇ ਦਰਸ਼ਨ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੫)

ਧਰ ਸੀਸ ਚਰਨਾਂ ਉਤੇ ਰੋਨ ਬਾਝੋਂ,
ਜੋਗਾ ਸਿੰਘ ਨਾ ਹੋਰ ਕੁਝ ਕਹਿ ਸਕਿਆ।
ਖੂਨ ਦਿਲ ਵਾਲਾ ਪਾਣੀ ਪਾਣੀ ਹੋ ਕਿ,
ਵਗਿਆ ਜਿਨਾ ਨਹੀਂ ਕਦੇ ਵੀ ਵਹਿ ਸਕਿਆ।
ਦੀਨਾ ਨਾਥ ਜੀ ਜੰਵ ਅਲਪੱਗ ਹਾਂ ਮੈਂ,
ਮੈਂ ਨਹੀਂ ਸਟ ਹੰਕਾਰ ਦੀ ਸਹਿ ਸਕਿਆ।
ਮੇਰੇ ਔਗੁਣਾ ਵਲ ਨਾ ਵੇਖ ਦਾਤਾ,
ਬੇੇੜੀ ਪਥਰਾਂ ਦੀ ਮੇਰੀ ਭਰੀ ਹੋਈ ਏ।
ਤੇਰੀ ਮੇਹਰ ਦੇ ਲਗ 'ਅਨੰਦ' ਚਪੂ,
ਭਵ ਸਾਗਰਾਂ ਦੇ ਵਿਚੋਂ ਤਰੀ ਏ।

ਗੁਰੂ ਜੀ

ਮੇਰੇ ਜੋਗਿਆ, ਜੋਗਿਆ ਸੋਚ ਤਾਂ ਸਹੀ,
ਮੈਨੂੰ ਇਸਤਰਾਂ ਨਾਲ ਪਤਿਆਰਨਾ ਸੀ।
ਪੈਰੀਂ ਸੀਊਂਕੇ ਜੁਤੀਆਂ ਪਾਣ ਖਾਤਰ,
ਮੇਰਾ 'ਪੋਸ਼' ਬੇਸ਼ਕ ਉਤਾਰਨਾ ਸੀ।
ਮੇਰੀ ਜਾਨ ਬਣਦੀ ਤੇਰੀ ਜਾਣ ਤੇ ਜੇ,
ਮੈਨੂੰ ਵਿਚ ਮੈਦਾਨ ਵੰਗਾਰਨਾ ਸੀ।
ਪਰ ਤੂੰ ਰਾਤ ਸਾਰੀ ਬੂਹੇ ਕੰਜਰੀ ਦੇ,
ਦੇਕੇ ਡਾਂਗ ਨਾ ਪਹਿਰੇ ਖਲਹਾਰਨਾ ਸੀ।
ਮੈਨੂੰ ਝੋਕ ਦੇਂਦਾ ਬਲਦੇ ਭਠਿਆਂ ਵਿਚ,
ਸੜਦਾ ਆਪ ਪਰ ਤੈਨੂੰ ਨਾ ਸੜਨ ਦੇਂਦਾ।