ਪੰਨਾ:ਨਿਰਾਲੇ ਦਰਸ਼ਨ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਆਪੇ ਹਰ ਇਕ ਰੰਗ ਹੈ, ਆਪੇ ਬੌਹੁ ਰੰਗੀ।
ਜੋ ਤੁਧ ਭਾਵੇ ਨਾਨਕਾ, ਸਾਈ ਗਲ ਚੰਗੀ।
'ਰਹਿਮਤ' ਦੀ ਇਕ ਝਾਤ ਜੇ, ਪਾਂਵੇਂ ਇਕ ਵਾਰਾਂ।
ਸੁਕੇ ਢੀਂਗਰ ਖੇੜਕੇ, ਕਰਦੇਂ ਗੁਲਜ਼ਾਰਾਂ।
ਬੌਹ ਨੈਨਾਂ ਦੇ ਤਖ਼ਤ ਤੇ, ਪਾ ਬਾਣੇ ਸੂਹੇ।
ਖੋਲਾਂ ਕਦੇ ਅਨੰਦ' ਨਾ, ਪਲਕਾਂ ਦੇ ਬੂਹੇ।

ਮੰਝ ਨੂੰ ਬਖ਼ਸ਼ਸ਼

ਕਹਿੰਦੇ ਸਤਗੁਰ ਹੱਸਕੇ ਸਦਕੇ ਸਰਦਾਰਾ।
ਤੂੰ ਘੋਲਿਆ ਮੇਰੇ ਹੁਕਮ ਤੋਂ, ਤਨ, ਮਨ ਧਨ, ਸਾਰਾ।
ਭਵ ਸਾਗਰ ਮੰਝ ਤਰ ਗਿਆ, ਲਾ ਇਕੋ ਤਾਰਾ।
ਮੰਨ ਵਿਚ ਨਾਨਕ ਗੁਰੂ ਦਾ ਤਕ ਲਿਆ ਨਜ਼ਾਰਾ।
ਮੰਝ ਪਿਯਾਰਾ ਗੁਰੂ ਕੋ, ਗੁਰ ਮੰਝ ਪਿਆਰਾ।
ਮੰਝ ਗੁਰੂ ਦਾ ਬੋਹਿਥਾ, ਜਗ ਲੰਘਨ ਹਾਰਾ।

ਵਾਕ ਕਵੀ

ਗੁਰੂ ਨਾਨਕ ਤੋਂ ਸਿਖ ਰਾਜ ਤਕ,ਚਲਦੀ ਰਹੀ ਸਦਾ ਏਹਕਾਰ।
ਛੋਟੇ ਵਡੇ ਸਿਖ ਦੇ ਤਾਂਈ, 'ਭਾਈ' ਆਖਨ ਨਾਲ ਪਿਆਰ।
ਭਾਈ 'ਖ਼ਤਾਬ' ਸਭਸ ਤੋਂ ਵਡਾ ਵ੍ਰਤਿਆ ਕਲਗੀ ਧਰ ਦਾਤਾਰ।
ਹਾਲੇ ਸਿਖ ਸ਼ਹੀਦ ਕਿਸੇ ਨੂੰ, ਆਖਿਆ ਨਹੀਂ ਕਿਸੇ ਸਰਦਾਰ।
ਪਰ ਹੁਨ ਵਿਥਾਂ ਪਾੜੇ ਪੈ ਗਏ, ਅੰਦਰ ਧਸ ਗਿਆ ਹੰਕਾਰ।
ਭਾਈ ਜੀ ਭੁਲ ਜਿਸਨੂੰ ਆਖੋ ਪੈਂਦਾ ਚੁਕਕੇ ਪੱਥਰ ਚਾਰ।
ਸਮਝਨ ਭਾਈ ਖਤਾਬ ਕਮੀਨਾ, 'ਮੰਗ ਖਾਨੇ ਦਾ' ਕਹਿਨ ਵ੍ਹਿਾਰ।
ਸਰ, ਸ੍ਰਕਾਰ, ਤੇ ਸਾਹਿਬ ਬਹਾਦ੍ਰ, ਜੇ ਆਖੋ ਖੁਸ਼ ਹੋਨ ਅਪਾਰ।