ਪੰਨਾ:ਨਿਰਾਲੇ ਦਰਸ਼ਨ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਰਾਜਿਆਂ ਦੀ ਗਰਾਵਟ

ਸਾਡੇ ਸਿਰ ਤੇ ਬਾਦਸ਼ਾਹ, ਰੰਗਾ ਜਰਵਾਣਾ।
ਜਿਸਨੇ ਹਿੰਦੂ ਕੌਮ ਦਾ, ਫੜ ਨਾਮ ਮਟਾਣਾ।
ਮੁਗਲ ਸਰਦਾਰ ਉਸਦੇ,ਕਦ ਵਾਂਗ ਪਹਾੜਾਂ।
ਅਸੀਂ ਉਨ੍ਹਾਂ ਦੀਆਂ ਬਕਰੀਆਂ, ਮੁਠ ਹਡੀਆਂ ਨਾੜਾਂ।
ਕਲਾ ਦੁੰਬਾ ਖਾਂਵਦੇ, ਕੀਹ ਖਬਰ ਤੁਹਾਨੂੰ।
ਖਾ ਮੂਗੀ ਦਾਲ ਨਾਂ, ਪਚਦੀ ਏ ਸਾਨੂੰ।
ਨਾਲ ਉਹਨਾਂ ਦੇ ਲਗਕੇ, ਜਾਵਾਂਗੇ ਮਾਰੇ।
ਉਸਦਾ ਨਹੀਂ ਮੁਕਬਲਾ,ਕਰ ਸਕਦੇ ਸਾਰੇ।
ਕਲਗੀ ਧਰ ਨੂੰ ਜਿਤੀਏ,ਕਰ ਸ਼ੁਰੂ ਲੜਾਈ।
ਅਗ ਗਦਰ ਦੀ ਮਚਦੀ, ਹੁਨੇ ਜਾਏ ਦਬਾਈ।

ਦੇਵੀ ਚੰਦ ਨੇ ਅਪਨੇ ਰਾਜੇ ਦੇ ਭਲੇ
ਵਾਸਤੇ ਕਹਿਣਾ

ਦੇਵੀ ਚੰਦ ਵਜ਼ੀਰ ਨੇ, ਫਿਰ ਕਿਹਾ ਸੁਨਾਕੇ।
ਕਰਦਾਂ ਮੈਂ ਇਕ ਬੇਨਤੀ ਗਲ ਪਲਾ ਪਾਕੇ।
'ਭੀਮ ਚੰਦ' ਮਹਾਂਰਾਜ ਦੀ,ਮੈਂ ਸੁਖ ਮਨਾਵਾਂ।
ਨਰਕਾਂ ਦੇ ਵਿਚ ਜਾਨ ਤੇ,ਸਰਬੰਸ ਬਚਾਵਾਂ।
ਨਿਮਕ ਉਸਦਾ ਖਾਂਵਦਾ ਹੈ ਧਰਮ ਏਹ ਮੇਰਾ।
ਰਸਤਾ ਦਸਨਾ ਉਸਨੂੰ, ਜੋ ਹੋਏ ਚੰਗੇਰਾ।
ਆਇਆ ਰਬੀ ਜੋਤ ਲੈ, ਗੁਰੂ ਬਾਜਾਂਵਾਲਾ।
ਪੂਜੇ ਉਸਦੇ ਚਰਨ ਜੋ, ਮੁਖ ਹੋਏ ਉਜਾਲਾ।