ਪੰਨਾ:ਨਿਰਾਲੇ ਦਰਸ਼ਨ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੪੫)

ਅਖਾਂ ਵਿਚ ਅਖਾਂ ਮੇਰੀਆਂ, ਜੇ ਕਦੇ ਵਸਾਂਦਾ।
ਤਾਂ ਅਖਾਂ ਵਿਚ ਕਿਲ ਉਹ, ਸੜਦੇ ਠੁਕਵਾਂਦਾ।
ਸੁਨ ਦੇਵੀ ਚੰਦ ਬਚਨ ਏਹ, ਰੋ ਢਾਹਾਂ ਮਾਰੇ।
ਮੇਰੇ ਪਾਪੀ ਵਾਸਤੇ, ਐਹ ਕਸ਼ਟ ਸਹਾਰੇ।
ਕਿਉ ਨਾਂ ਅਖਾਂ ਮੇਰੀਆਂ, ਉਥੇ ਸੜ ਗਈਆਂ।
ਜਿਨਾ ਖਾਤਰ ਆਪ ਨੇ, ਤਕਲੀਫਾਂ ਲਈਆਂ।
ਨਾਲ ਹੰਝੂਆਂ ਜ਼ਖਮ ਜਾਂ, ਰੋ ਸਿਖ ਨੇ ਧੋਤੇ।
ਘਾ ਪੂਰ ਸਭ ਹੋਗਏ, ਸਭ ਦਰਦ ਖਲੋਤੇ।
ਦੇ ਧੀਰਜ ਮਹਾਂਰਾਜ ਨੇ, ਵਿਚ ਗੋਦ ਬਠਾਇਆ।
ਜਿਸ ਮੰਨ ਸ਼ੀਸ਼ਾ ਮਾਂਜਿਆ,ਉਸ ਦਰਸ਼ਨ ਪਾਇਆ।
ਦੁਬਧਾ ਵਲ ਛਲ ਦੂਰ ਕਰ, ਜੋ ਸ਼ਰਨੀ ਆਵੇ।
ਮੇਰੇ ਚੰਮ ਦੇ 'ਮੌਜੁੜੇ', ਉਹ ਸਿਖ ਹੰਡਾਵੇ।