ਪੰਨਾ:ਨਿਰਾਲੇ ਦਰਸ਼ਨ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਜੋ ਚਾਂਹਿ ਹੋ ਜਾਏਗਾ ਸਿਖ ਲਾਡਲੇ ਮੇਰੇ।
ਏਦਾਂ ਲੈ ਸਿਖ ਆਗਿਆ,ਫਿਰ ਉਠ ਸਧਾਇਆ।
ਲੰਘ ਬਿਆਸਾ ਤੁਲੇ ਤੇ,ਪਟੀ ਵਿਚ ਆਇਆ।
ਲਿਆ ਦੁਸ਼ਾਲੇ ਨਾਲ ਉਸ,ਜੋ ਬਚਕੇ ਆਇਆ।
ਮੁਗਲਾਂ ਵਾਲਾ ਸੂਰਮੇਂ,ਚਾ ਵੇਸ ਬਨਾਇਆ।
ਪਾ ਦੁਸ਼ਾਲਾ ਮੋਡੜੇ, ਬਨ ਗਿਆ ਬਪਾਰੀ।
ਫਿਰਆ ਸਾਰੇ ਸ਼ੈਹਰ ਵਿਚ ਸਿਖ ਵਾਰੋ ਵਾਰੀ।
ਹੋਕਾ ਦੇਂਦਾ ਮੁਖ ਤੋਂ, 'ਲਉ ਵੇਚ ਦੁਸ਼ਾਲੇ'।
ਮੂੰਹ ਮੰਗੇ ਮੁਲ ਦਿਆਂ ਇਸ ਰੰਗਤ ਵਾਲੇ।
ਜਿਥੇ ਬੈਠਾ ਖਾਨ ਸੀ, ਪੀ ਰਜ ਪਿਆਲੇ।
ਧੂੰਏ ਕਡਦੇ ਮੁਗਲ ਸੀ,ਸਭ ਹੁਕਿਆਂ ਵਾਲੇ।
ਕੋਲ ਉਹਨਾਂ ਦੇ ਸੂਰਮਾਂ, ਜਾ ਹੋਕਾ ਮਾਰੇ।
ਜੋੜਾ ਦੇਂਗੇ ਖਾਨ ਜੀ, ਹਸ ਆਖਨ ਸਾਰੇ।
ਨਾਲ ਅਦਬ ਦੇ ਸਿਖ ਨੂੰ,ਚਾ ਕੋਲ ਬਠਾਯਾ।
ਸਤਿਗੁਰ ਸਚੇ ਪਾਤਸ਼ਾਹ, ਭਾਣਾ ਵਰਤਾਯਾ।

ਸੁਵਾਲ ਜੁਵਾਬ

ਖਾਨ ਇਸਤਰਾਂ ਸਿਖ ਨੂੰ, ਫਿਰ ਆਖ ਸੁਨਾਇਆ।
ਕੇਹੜੇ ਦੇਸੋਂ ਆਨਕੇ ਹਟ ਏਧਰ ਪਾਇਆ।
ਕਿਆ ਆਪਦਾ ਨਾਮ ਹੈ, ਕਹੁ ਬੋਲ ਸ਼ਤਾਬੀ।
ਸ਼ਕਲ ਪਾਠਾਨਾ ਵਾਲੜੀ, ਗਲ ਕਰੋ ਪੰਜਾਬੀ।
ਕਹੇ ਬਿਧੀ ਚੰਦ ਬੋਲਕੇ, ਗਲ ਸੁਨੋ ਹਮਾਰੀ।
ਹੋ ਗਿਆ ਹੈ ਪੰਜਾਬ ਵਿਚ, ਰਹਿੰਦੇ ਚਿਰ ਭਾਰੀ।