ਪੰਨਾ:ਨਿਰਾਲੇ ਦਰਸ਼ਨ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੫)

ਨਾਲ ਦੁਸ਼ਾਲੇ ਲੈ ਗਿਆ, ਨਾਲੇ ਜ਼ੇਵਰ ਸਾਰਾ।
ਅੰਦਰ ਸਾਨੂੰ ਡਕ ਗਿਆ, ਦਸਕੇ ਦੁਧਾਰਾ।
ਹਾਲੇ ਹੋਣਾ ਏਂ ਸ਼ੈਹਰ ਵਿਚ, ਪਕੜੋ ਕਰ ਚਾਰਾ।
ਉਸੇ ਵੇਲੇ ਖਾਨ ਨੇ, ਸਭ ਮੁਗਲ ਦੁੜਾਏ।
ਬੂਹੇ ਸਾਰੇ ਸ਼ਹਿਰ ਦੇ ਚਾ ਬੰਦ ਕਰਾਏ।
ਹਾਲੇ ਅੰਦਰ ਸ਼ਹਿਰ ਦੇ ਗਿਆ ਬੰਨੇ ਨਹੀਂ।
ਘਰ ਘਰ ਲਵੋ ਤਲਾਸ਼ੀਆਂ, ਫੜਲੋ ਸਿਖ ਤਾਈਂਂ।
ਸ਼ੈਹਿਰ ਬੰਦ ਝਟ ਹੋ ਗਿਆ, ਭਜੇ ਵਾਹੋ ਦਾਹੀ।
ਘਰ ਘਰ ਕੁਤਿਆਂ ਵਾਂਗ,ਲਗ ਪੈ ਫਿਰਨ ਸਪਾਹੀ।

ਬਿਧੀ ਚੰਦ ਨੇ ਝੀਉਰ ਸਿਖ ਕੋਲ ਪੁਜਨਾ

ਘਰੋ ਨਿਕਲਦੇ ਸੀਸ ਤੋਂ ਲਾਹ ਬੁਰਕਾ,
ਸੁਟਿਆ ਭੇਖ ਜ਼ਨਾਨਾ ਉਤਾਰ ਭਾਈ।
ਅਜੇ ਸ਼ੈਹਰ ਦੇ ਵਿਚ ਈ ਜਾ ਰਿਹਾ ਸੀ,
ਪਿਛੇ ਲਗ ਪਏ ਮੁਗਲ ਮਕਾਰ ਭਾਈ।
ਅਗੇ ਇਕ ਝੀਵਰ ਤੁਕੇ ਭਠ ਅਪੁਨਾ,
ਜੌਂ ਭੁੰਨਦਾ ਸੀ ਰਗੜੇ ਮਾਰ ਭਾਈ।
ਸਿਖ ਜਾਨ ਕੇ ਸਿਖ ਨੇ ਉਸ ਤਾਂਈ,
ਸਾਰਾ ਦਸਿਆ ਹਾਲ ਉਚਾਰ ਭਾਈ।
ਹੈ ਕੰਮ ਕੀਤਾ ਸਚੇ ਸਤਗੁਰਾਂ ਦਾ,
ਮੇਰੇ ਮਗਰ ਲਗੇ ਪਹਿਰੇ ਦਾਰ ਭਾਈ।
ਵੀ ਸਤਗੁਰਾਂ ਦਾ ਸਿਖ ਜਾਪਦਾ ਏਂ,
ਕਿਧਰੇ ਆਸਰਾ ਦੇਹ ਅੰਦਰ ਵਾਰ ਭਾਈ।