ਪੰਨਾ:ਨਿਰਾਲੇ ਦਰਸ਼ਨ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੮)

ਤੁਰ ਪਿਆ ਬੂਹੇ ਵਲ ਨੂੰ, ਬਣ ਕੁਬੀ ਮਾਈ।
ਹਾਲੋ ਹਾਲ ਪੁਕਾਰਦੀ, ਰੋਵੇ ਥਥਲਾਂਦੀ।
ਲਗੇ ਦਸਤ ਮਰੋੜ, ਜਾਨ ਹੈ ਮੇਰੀ ਜਾਂਦੀ।
ਦੇ ਧਕੇ ਨੂੰਹ ਚੰਦਰੀ, ਕਡ ਦਿਤਾ ਬੰਨੇ।
ਮਾਰ ਮਾਰ ਕੇ ਅਡੀਆਂ ਹਡ ਮੇਰੇ ਭੰਨੇ।
ਤਾਹਨੇ ਦੇਨ ਹਜ਼ਾਰ ਪੁਛਨ ਨਾਂ ਪਾਣੀ ਰੋਟੀ।
ਮਾੜੀ ਮੇਰੀ ਨਜਰ, ਦਸੋ ਰਾਹ ਫੜਕੇ ਸੋਟੀ।
ਜਾ ਕੇ ਪਹਿਰੇ ਦਾਰ ਨੂੰ ਇੰਜ ਕਹੇ ਅਵਾਜਾ।
ਜੰਗਲ ਫਿਰਨਾਂ ਬਚਿਆ,ਖੋਹਲੀਂ ਦਰਵਾਜਾ।
ਉਠਿਆ ਪੈਹਰੇ ਦਾਰ,ਬੂਹੇ ਦੀ ਕੁੰਡੀ ਲਾਈ।
ਬੈਠੀ ਜਾਕੇ ਦੂਰ, ਦਫਾ ਹੋ ਜਲਦੀ ਮਾਈ।
ਦੁਸਟਾਂ ਜਿਸਦੇ ਫੜਨ ਨੂੰ,ਸੀ ਪਹਿਰਾ ਲਾਇਆ।
ਆਪੀ ਬਾਂਹੋ ਪਕੜ,ਉਸਨੂੰ ਬਾਹਰ ਲੰਘਾਇਆ।
ਅਧੀ ਰਾਤੀਂ ਵਖਤ, ਆਨ ਕਰ ਸਾਨੂੰ ਪਾਇਆ।
ਮਰ ਗਏ ਸਾਹਮਣ ਵਾਲੜੇ ਕੋਈ ਨਾਲ ਨਾ ਆਇਆ।

ਡਰੋਲੀ ਪੁਜਨਾ

ਛਾਲਾਂ ਮਾਰੀਆਂ ਸਿਖ ਨੇ, ਅੱਖੀਂ ਘਟਾ ਪਾ ਕੇ।
ਵੜਿਆ ਵਿਚ ਬਿਆਸ, ਸੂਰਮਾਂ ਤੁਲਾ ਬਣਾ ਕੇ।
ਵਗਦੀ ਠੰਡੀ ਪੌਣ ਸੀ, ਸੀ ਪੈਂਦਾ ਪਾਲਾ।
ਸਿਖਾਂ ਤਾਈਂ ਆਖਦਾ, ਗੁਰੂ ਬਾਜਾਂ ਵਾਲਾ।
ਸਿਖੋ ਪਾਲੇ ਨਾਲ, ਜਾਨ ਪਈ ਮੇਰੀ ਜਾਵੇ।
ਕੋਈ ਪਿਆਰਾ ਸਿਖ, ਬਾਲ ਕੇ ਅੱਗ ਸੁਕਾਵੇ।