ਪੰਨਾ:ਨਿਰਾਲੇ ਦਰਸ਼ਨ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੦)

ਸਤਿਗੁਰ ਕਹਿੰਦੇ ਬਿਧੀ ਚੰਦ, ਹੋ ਗਿਆ ਅੰਜਾਣਾ।
ਭਠੇ ਵਾਲਾ ਭੁਲ ਗਿਆ, ਦਿਲ ਵਿਚੋਂ ਭਾਣਾ।
ਸੁਨ ਚਰਨਾਂ ਤੇ ਢਹਿ ਪਿਆ, ਵਰਸੀ ਜਲ ਧਾਰਾ।
ਅਪਣਾ ਕਾਰਜ ਕਰੋ ਆਪ, ਕੀਹ ਸਿਖ ਵਿਚਾਰਾ।
ਲਾ ਛਾਤੀ ਸੰਗ ਆਖਦੇ,ਧੰਨ ਬਿਧੀਆ 'ਛੀਨਾ'।
'ਮੈਂ ਹਾਂ ਤੇਰੀ ਆਤਮਾਂ, ਤੂੰ ਮੇਰਾ ਸੀਨਾ'।
ਹੁੰਦੇ ਜੀਵਨ ਮੁਕਤ ਉਹ ਜੋ ਜੀਊਂਦੇ ਮੋਏ।
ਗੁਰੂ ਉਹਨਾਂ ਦਾ ਹੋ ਗਿਆ, ਜੋ ਗੁਰ ਦੇ ਹੋਏ।
ਤੇਰੀ ਕਰਨੀ ਕੋਈ ਨਹੀਂ ਬਨ ਸਕਦਾ ਪਲੇ।
ਲਈ ਸਜਰੀ ਭਾਜੀ ਖਾਨ ਤੋਂ, ਮਾਰ ਮੂੰਹਤੇ ਖਲੇ।