ਪੰਨਾ:ਨਿਰਾਲੇ ਦਰਸ਼ਨ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੧)

ਪਰਸੰਗ ਨੈਹਰੂ ਮਲ ਸੇਠ

ਦੁਵੱਯਾ ਪਉੜੀ

ਵਿਚ ਜਲੰਧਰ ਵਸਦਾ, ਇਕ ਮਾਇਆ ਧਾਰੀ।
ਨਾਂ 'ਨੈਹਰੂ ਮਲ' ਉਸਦਾ, ਵਡਾ ਹੰਕਾਰੀ।
ਸੀ ਦੇਵੀ ਦਾ ਭਗਤ ਉਹ, ਬੁਤਾਂ ਦਾ ਪਿਆਰਾ।
ਨਾਲ ਗੁਰੂ ਦਸ਼ਮੇਸ਼ ਦੇ, ਵੈਰ ਰਖਦਾ ਭਾਰਾ।
ਪੰਜ ਪੁਤਰ ਘਰ ਉਸ ਦੇ, ਦਿਤੇ ਬਖਸ਼ ਮੁਰਾਰੀ।
ਇਕ ਪੁਤਰ ਨੇ ਗੁਰਾਂ ਦੀ, ਜਾ ਸਿਖੀ ਧਾਰੀ।
ਸੀ ਨਾਮ ਸਿੰਘ ਉਸ ਦਾ, ਸਤਗੁਰ ਨੇ ਪਾਇਆ।
ਜੰਗਾਂ ਅੰਦਰ ਉਸ, ਰਜ ਖੰਡਾ ਵਾਹਿਆ।
ਪਾਸ ਗੁਰਾਂ 'ਅਨੰਦ ਪੁਰ' ਉਸ ਲਾ ਲਿਆ ਡੇਰਾ।
ਛਡਿਆ ਲਾਲਚ ਘਰਾਂ ਦਾ, ਆਹ ਮੇਰਾ ਤੇਰਾ।
ਪੁਤਰੀ ਹੋਈ ਇਕ ਸੀ, ਘਰ ਸਿਖ ਦੇ ਪਿਆਰੇ।
ਰਹਿੰਦੇ ਨੈਹਰੂ ਮਲ ਕੋਲ, ਜੀ ਉਸ ਦੇ ਸਾਰੇ।
ਰਾਮ ਸਿੰਘ ਦੀ ਸੁਖ ਜੇ, ਆ ਪੁਛਦਾ ਕੋਈ।
ਕਹੇ'ਨੈਹਰੂ ਮਲ'ਮਰ ਗਿਆ,ਨਿਜ ਜੰਮਿਆਂ ਸੋਈ।
ਚੌਹੁ ਪੁਤਰਾਂ ਨੂੰ ਵੰਡ ਦਿਤਾ, ਘਰ ਦਾ ਸਰਮਾਇਆ।
ਦਿਤਾ ਨਾਂ ਕੁਝ ਸਿਖ ਨੂੰ, ਦਿਲ ਵੈਰ ਰਖਾਇਆ।
ਮੇਰੀ ਕੁਲ ਨੂੰ ਦਾਗ਼ ਏਸ, ਸਿਖ ਬਨਕੇ ਲਾਇਆ।
ਵਡਿਆਂ ਦਾ ਹੈ ਨਾਮਨਾ, ਇਸ ਖੂਹ ਵਿਚ ਪਾਇਆ।