ਪੰਨਾ:ਨਿਰਾਲੇ ਦਰਸ਼ਨ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਮਿਲਨ ਜਦੋਂ ਘਰ ਆਵਦਾ, ਨਾਂ ਚੰਦਰਾ ਬੋਲੇ।
ਜ਼ੈਹਿਰ ਸਪਦੇ ਵਾਂਗਰਾਂ, ਪਿਆ ਵਿਸਾਂ ਘੋਲੇ।
ਵਰਤੀਆ ਕਰਤਾਰ ਦੀ, ਮਾਇਆ ਇਕ ਵਾਰੀ।
ਟਬਰ ਸਾਰਾ ਮਰ ਗਿਆ, ਆ ਪਈ ਬੀਮਾਰੀ।
ਰਾਮ ਸਿੰਘ ਨੇ ਜੰਗ ਵਿਚ ਲੜ ਮੁਕਤੀ ਪਾਈ।
ਇਕ ਨੈਹਰੁ ਮਲ ਰਹਿ ਗਿਆ, ਇਕ ਸਿਖ ਦੀ ਜਾਈ।
ਲੁਟ ਪੁਟ ਲੋਕੀ ਲੈ ਗਏ, ਸਰਮਾਇਆ ਸਾਰਾ।
'ਨੈਹਰੂ ਮਲ ਤੇ ਪੋਤਰੀ' ਕੁਲ ਕਰਨ ਗੁਜ਼ਾਰਾ।
ਸਜਨ ਮਿਤਰ ਉਸਦੇ, ਕਰ ਗਏ ਕਿਨਾਰਾ।
ਬਿਪਤਾ ਅੰਦਰ ਕਿਸੇ ਨੂੰ, ਦੇ ਕੌਨ ਸਹਾਰਾ।
ਰਿਹਾ ਨਾਂਂ ਕੋਈ ਆਸਰਾ ਹੋ ਗਏ ਨਿਥਾਂਵੇਂ।
ਡਰਦੇ ਲੋਕੀ ਇਹਨਾਂ ਦੇ, ਤਕ ਤਕ ਪਰਛਾਂਵੇਂ।

ਨੈਹਰੂ ਮਲ ਨੇ ਪੋਤਰੀ ਨਾਲ ਸਲਾਹ ਕਰਨੀ

ਇਕ ਦਿਨ ਬਾਬਾ ਪੋਤਰੀ, ਬਹਿ ਕਰਨ ਵਿਚਾਰਾਂ।
ਕਲਗੀਧਰ ਦੀਆਂ ਗਾਂਵਦਾ, ਜਗ ਸਾਰਾ ਵਾਰਾਂ।
ਜੋ ਉਹ ਦੇ ਦਰਬਾਰ ਵਿਚ, ਚਲ ਜਾਏ ਸੁਵਾਲੀ।
ਪਾਏ ਮੁਰਾਦਾਂ ਮਨ ਦੀਆਂ, ਨਾਂ ਮੋੜੇ ਖਾਲੀ।
ਤੇਰਾ ਪਿਓ ਸੀ ਪੁਤਰੀ, ਸਿਖ ਉਸ ਦਾ ਹੋਇਆ।
ਹੁਕਮ ਉਸਦਾ ਪਾਲਕੇ, ਲੜ ਰਣ ਵਿਚ ਮੋਇਆ।
ਚਲ ਪੁਤਰੀ ਉਸ ਦੇ, ਤੁਰ ਚਲੀਏ ਦੁਆਰੇ।
ਰੋ ਰੋ ਦਸੀ ਉਸ ਨੂੰ, ਤੂੰ ਹਾਲੇ ਸਾਰੇ।
ਹਰ ਇਕ ਠੇਡੇ ਮਾਰ ਕੇ, ਹੁਣ ਸਾਨੂੰ ਲੰਗੇ।