ਪੰਨਾ:ਨਿਰਾਲੇ ਦਰਸ਼ਨ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਪਾਏ ਭਗਵੇ ਕਪੜੇ, ਕਿਰਮੰਡਲ ਚਾਕੇ।
ਜਪਦੇ ਸਤਕਰਤਾਰ ਨੇ, ਇਕ ਤਾਰ ਵਜਾਕੇ।
ਬਣਿਆਂ ਨੀਂਗਰ ਚੰਦ ਨਾਂ,ਉਹ ਸੇਹਰਾ ਲਾਕੇ।
ਧਰਤੀ ਉਤੇ ਡਿਗ ਪਿਆ, ਮੂਲਾ ਗਸ਼ ਖਾਕੇ।

ਮੂਲੇ ਨੇ ਕਮੇਟੀ ਕਰਨੀ

(ਬੈਂਤ)

ਕਠੀ ਕਰ ਬਰਾਦਰੀ ਕਹੇ ਮੂਲਾ,
ਦਸੋ ਹੁਣ ਕੀਹ ਬਨਤ ਬਨਾਈ ਜਾਵੇ।
ਪਿਆਰੀ ਪੁਤਰੀ ਦੀ ਜਾਨ ਸੈਹਿਮ ਹਥੋਂ,
ਸਾਰੀ ਉਮਰ ਲਈ ਅਜੋ ਛੁਡਾਈ ਜਾਵੇ।
ਅਸੀਂ ਲੋਕ ਰਾਇਸਾਂ ਹਾਂ ਪਤ ਵਾਲੇ,
ਸਾਂਂਝ ਕੰਗਲਿਆਂ ਨਾਲ ਨਾਂ ਪਾਈ ਜਾਵੇ।
ਗਲ ਵਿਚ ਪੈਨ ਨਾਂ ਪਗਾਂ ਸ਼ਰਾਬ ਪੀਪੀ,
ਪਰਖੀ ਕਿਸਤਰਾਂ ਦਸੋ ਵਡਿਆਈ ਜਾਵੇ।
ਆਤਸ਼ਬਾਜੀਆਂ ਚਲਨ ਨਾਂ ਵਜਨ ਵਾਜੇ,
ਉਹ ਮਕਾਨ ਹੋਵੇ ਕਿ ਵਿਆਹ ਹੋਵੇ।
ਮਥਾ ਨਾਨਕ ਕੁਰਾਹੀਏ ਦੇ ਨਾਲ ਲਗਾ,
ਸਾਡੀ ਨਾਂ ਏਦਾਂ ਤਬਾਹ ਹੋਵੇ।

ਜੰਜਘਰ ਨੂੰ ਜੰਦਰੇ ਵਜ ਗਏ

ਦੁਧ ਹਲੂਫੇ ਜਾਂਮੀਆਂ, ਜਿਸ ਥਾਂ ਸਨ ਖਾਣੇ।
ਜਿਥੇ ਆਬਰ ਨਾਲ ਸੀ, ਮਿਹਮਾਨ ਬੈਠਾਣੇ।
ਜਾਂਜੀ ਵਿਚ ਗਦੇਲਿਆਂ, ਜਿਸ ਜਗਾ ਸੁਵਾਣੇ।