ਪੰਨਾ:ਨਿਰਾਲੇ ਦਰਸ਼ਨ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੭)

ਰਾਜ ਭਾਗ ਦੀ ਲੋੜ ਨਾਂ ਨਾਂ ਉਮਰ ਵਧਾਵਾਂ।
ਨਹੀਂ ਚਾ ਮੈਨੂੰ ਸਤਗੁਰਾਂ, ਘਰ ਨੂੰਹ ਲਿਆਂਵਾਂ।
ਤਾਪ ਨਾਲ ਪੁਤ ਮਰੇ, ਨਾਂ, ਏਹ ਖਾਹਸ਼ ਰਖਾਂਵਾਂ।
ਰਣ ਵਿਚ ਜੂਝ ਸ਼ਹੀਦ ਹੋਏ, ਮੈਂ ਖੁਸ਼ ਮਨਾਂਵਾਂ।
ਪੁਤ ਜੰਗ ਵਿਚ ਮਰਦੇ ਜਿਨਾਂ ਦੇ,ਵਡ ਭਾਗਨ ਮਾਂਵਾਂ।
ਪੂਰੀਆਂ ਮੇਹਰਾਂ ਵਾਲਿਆ, ਏਹ ਕਹੀਂ ਇਛਾਂਵਾਂ।

ਗੁਰ ਜੀ

ਕਹਿੰਦੇ ਸਤਗੁਰ 'ਅੰਮੀਏਂ', ਮੈਂ ਸਦਕੇ ਜਾਂਵਾਂ।
ਲੈਕੇ ਤੇਰੀ ਚਰਨ ਧੂੜ, ਮੈਂ ਮਥੇ ਲਾਂਵਾਂ।
ਤੇਰੇ ਜਹੀਆਂ ਦੇਸ਼ ਵਿਚ, ਜੇ ਹੋਵਨ ਮਾਂਵਾਂ।
ਹੋਵੇ ਦੇਸ਼ ਆਜ਼ਾਦ, ਦੂਰ ਹੋ ਜਾਨ ਬਲਾਂਵਾਂ।
ਝੰਡੇ ਝੁਲਨ ਅੰਬਰੀਂਂ, ਹੋਏ ਉਚਾਂ ਨਾਵਾਂ।
ਦੋਖੀ ਸਾਰੇ ਧਰਮ ਦੇ, ਮੈਂ ਆਜ ਮਟਾਂਵਾਂ।
ਭੋਜਨ ਬੇਟੇ ਜੰਗ ਨੂੰ, ਮਾਂਵਾਂ ਸੰਗ ਚਾਵਾਂ।
ਲੈਣ ਗਭਰੂ ਮੌਤ ਨਾਰ ਸੰਗ, ਹੱਸ ਹੱਸ ਲਾਂਵਾਂ।
ਮੈਂ ਇਕ ਇਕ ਬਚਾ ਦੇਸ਼ ਦਾ, 'ਹਨੂਮਾਨ' ਬਨਾਵਾਂ।
ਮੈਂ ਰਾਜ ਜ਼ੁਲਮ ਦਾ ਜੱਗ ਤੋਂ, ਪੁਟ ਜੜ੍ਹਾਂ ਉਡਾਂਵਾਂ।
ਲਗਨ ਤੇਰੇ ਪੁਤ ਨੂੰ, ਨਾ ਤਤੀਆਂ ਵਾਵਾਂ।
ਮਾਤਾਂ ਤੇਰੀਆਂ ਪੂਰੀਆਂ, ਸਭ ਹੋਣ ਇਛਾਵਾਂ।

ਮਾਤਾ

ਫਲ ਦਰ ਆਇਆਂ ਨੂੰ ਦਾਤਿਆ, ਬਖਸ਼ੇ ਮੂੰਹ ਮੰਗੇ।
ਪਰ ਮੇਰੀ ਇਛਾ ਹੋਰ ਹੈ, ਮੂੰਹ ਕਹਿਣੋਂ ਸੰਗੇ।