ਪੰਨਾ:ਨਿਰਾਲੇ ਦਰਸ਼ਨ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਨਾ ਮੈਂ ਮੰਗਾਂ ਪੋਤਰੇ, ਨੂੰਹਾਂ ਫਲ ਚੰਗੇ।
ਨਾ ਪੈਰੀਂ ਪਾਨੇ ਚਾਹਵਦੀ, ਉਮਰਾਂ ਦੇ ਢੰਗੇ।

ਗੁਰੂ ਜੀ

ਸਤਿਗੁਰ ਕਹਿੰਦੀ 'ਅੰਮੀਏ' ਕਰ ਸੰਗ ਨਾ ਰਾਈ।
ਆਖ ਜ਼ਬਾਨੋਂ ਖੋੋਲਕੇ, ਗਲ ਜੋ ਦਿਲ ਆਈ।
ਸਭ ਇਛਾ ਜ਼ਾਹਰ ਕਰਨ ਲਈ, ਰੱਬ ਜੀਭ ਬਨਾਈ।
ਕਾਕ ਖੋਲਿਆਂ ਅਤਰ ਦੀ, ਜਾਪੇ ਵਡਿਆਈ।
ਜੋ ਭੀ ਮਾਤਾ ਗਲ ਹੈ, ਦਿਲ ਤੇਰੇ ਭਾਈ।
ਸਤਿਗੁਰ ਨਾਨਕ ਤੁਧ ਨੂੰ, ਬਖਸ਼ਨ ਵਡਿਆਈ।

ਮਾਤਾ

ਮਾਤਾ ਕਹਿੰਦੀ ਪਾਤਸ਼ਾਹ, ਇਹ ਇਛਿਆ ਮੇਰੀ।
ਝੁਲੀ ਹੋਵੇ ਜੰਗ ਦੀ, ਜਦ ਲਾਲ ਹਨੇਰੀ।
ਵਿਚ ਲਹੂ ਦੇ ਲਿਬੜੇ ਸੂਰਮੇ, ਦਿਸਨ ਜਿਉਂ ਗੇਰੀ।
ਛਟਾਂ ਵਾਂਗੂੰ ਸ਼ੇਰ ਢਠ, ਵਿਚ ਹੋਵਣ ਢੇਰੀ।
ਖਪੇ ਹੋਵੇ ਪਾਂਵਦੀ, ਵਿਚ ਚੰਡੀ ਤੇਰੀ।
ਜੂਝੇ ਤੇਰੇ ਸਾਹਮਣੇ, ਰਣ ਬੱਚੜੀ ਮੇਰੀ।
ਮਰਦਾਂ ਵਾਂਗ ਸ਼ਹੀਦ ਹੋਏ, ਵਾਹ ਤੇਗ਼ ਚੰਗੇਰੀ।

ਗੁਰੂ ਜੀ

ਧੰਨ ਮਾਤਾ ਤੂੰ ਧੰਨ ਹੈਂ, ਧੰਨ ਜਿਗਰਾ ਤੇਰਾ।
ਨਹੀਂ ਮੰਗਿਆ ਜੱਗ ਤੇ, ਕੋਈ ਸੁਖ ਚੰਗੇਰਾ।
ਤੂੰ ਸਚੀ ਦੇਵੀ ਹਿੰਦ ਦੀ, ਦਿਲ ਮੋਹ ਲਿਆ ਮੇਰਾ।
ਸਿਰੋਂ ਪਰੇ ਹੈ ਆਪਣਾ, ਜਿਸ ਲਾਇਆ ਡੇਰਾ।