ਪੰਨਾ:ਨਿਰਾਲੇ ਦਰਸ਼ਨ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੧)

ਜੋਗੀ ਨੇ ਤਿਲਕੂ ਨੂੰ ਲਾਲਚ ਦੇਣਾ

ਤਿਲਕੂ ਨੇ ਮਨ ਆਪਣਾ, ਨਾ ਜਦੋਂ ਡੋਲਾਯਾ।
ਸਿਦਕ ਉਸ ਦਾ ਵੇਖ ਕੇ, ਜੋਗੀ ਹਰਖਾਯਾ।
ਪਤਾ ਨਹੀਂ ਇਸ ਸਿਖ ਨੂੰ, ਕੀਹ ਲਭੀ ਮਾਯਾ।
ਮੈਂ ਹੈ ਅਪਣੇ ਜਾਲ ਵਿਚ, ਸਭ ਜਗਤ ਫਸਾਯਾ।
ਜੋਗੀ ਨੇ ਇਕ ਆਦਮੀ, ਸਿਖ ਵਲ ਭਜਾਯਾ।
ਸੁਰਗ ਦਿਆਂ ਦੋ ਸਾਲ ਦਾ, ਇਹ ਲਾਲਚ ਪਾਯਾ।
ਭਾਈ ਤਿਲਕੂ ਉਸ, ਨੂੰ, ਅਗੋਂ ਫਰਮਾਯਾ।
ਗੁਰੂ ਨਾਨਕ ਦੀ ਅਸਾਂ ਪਰ, ਜੋਗੀ ਦੀ ਦਾਯਾ।
ਸੁਵਰਗ, ਨਰਕ ਤੋਂ ਅਸਾਂ ਨੂੰ, ਸਤਿਗੁਰਾਂ ਛਡਾਯਾ।
ਜਿਥੇ ਗੁਰਮੁਖ ਵਿਚਰਦਾ, ਨਹੀਂ ਮਾਯਾ ਛਾਯਾ।
ਆਸਰਾ ਇਕ ਅਕਾਲ ਦਾ, ਹੈ ਅਸਾਂ ਤਕਾਯਾ।
ਰਿਧੀਆਂ ਸਿਧੀਆਂ ਤੇ ਨਹੀਂ, ਮੰਨ ਕਦੇ ਭੁਲਾਯਾ।

ਜੋਗੀ

ਸੇਵਾਦਾਰ ਨੇ ਜੋਗੀ ਨੂੰ ਕਿਹਾ ਆ ਕੇ,

ਮਹਾਰਾਜ ਜੀ ਸਿਖ ਨਾ ਆਂਵਦਾ ਏ।
ਨਰਕ ਸੁਰਗ ਦੋਵੇਂ ਅਸਾਂ ਰਦ ਕੀਤੇ,
ਕਿਰਪਾ ਗੁਰਾਂ ਦੀ ਨਾਲ ਸੁਨਾਂਵਦਾ ਏ।
ਗੜ ਸ਼ੰਕਰ ਵਿਚ ਰਹੇ ਨਾ ਕੋਈ ਪਾਪੀ,
ਜੋਗੀ ਰਾਜ ਆਖੇ ਮੈਨੂੰ ਭਾਂਵਦਾ ਏ।
ਦਰਸ਼ਨ ਚਲ ਕੇ ਉਸਨੂੰ ਆਪ ਦੇਈਏ,
ਇੰਜ ਆਖ ਉਠ ਅਗਾਂਨੂੰ ਧਾਂਵਦਾ ਏ।