ਪੰਨਾ:ਨਿਰਾਲੇ ਦਰਸ਼ਨ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਸਿਖ ਦਾ ਦੀਦਾਰ ਹੋਇਆ ਪਰਸੰਨ ਜੋਗੀ,
ਆਖਦਾ ਸਿਦਕ ਧੰਨ ਆਪਦਾ ਪਿਆਰਿਆ।
ਜਨਮ ਮਰਨ ਵਾਲੇ ਰੋਗ ਕਿਦਾਂ ਦੂਰ ਹੋਇਆ,
ਸ਼ਾਂਤੀ ਦਾ ਭੰਡਾਰ ਕੇਹੜਾ ਗੁਰੂ ਹੈ ਤੂੰ ਧਾਰਿਆ।
ਮੈਨੂੰ ਵੀ ਚਰਨ ਧੂੜੀ ਉਸ ਦੀ 'ਅਨੰਦ' ਲੈ ਦੇ,
ਜਿਸ ਰੱਬੀ ਜੋਤ ਨੇ ਬੇੜਾ ਤੇਰਾ ਤਾਰਿਆ।
ਸੈਂਕੜੇ ਈ ਸਾਲ ਖਾਕ ਛਾਣੀ ਏਂ ਮੈਂ ਜੰਗਲਾਂ ਦੀ,
ਰਤੀ ਇਕ ਸ਼ਾਂਤੀ ਮੇਰੇ ਦਿਲ ਨੂੰ ਨਾ ਆਈ ਏ।
ਹਉਮੈ ਨੂੰ ਮਟਾਦੇ, ਦਿਲ ਖਿਝਦੇ ਨੂੰ ਠੰਡ ਪਾਦੇ,
ਸਿਖਾਂ ਤੇਰੇ ਪਾਸ ਤੇਰੇ ਗੁਰੂ ਦੀ ਦੁਹਾਈ ਏ।

(ਤਥਾ)

ਲੈਕੇ ਨਾਲ ਜੋਗੀ ਤਾਈਂ ਭਾਈ ਹੋਰੀ,
ਅੰਮ੍ਰਿਤਸਰ ਨੂੰ ਕਦਮ ਉਠਾਂਵਦੇ ਨੇ।
ਬਾਣੀ ਗੁਰੂ ਨਾਲ ਪਰਸੰਗ ਮਿਠੇ,
ਭਰਮੀ ਜੋਗੀ ਦੇ ਤਾਈਂ ਸੁਨਾਵਦੇ ਨੇ।
ਅੰਮ੍ਰਿਤਸਰ ਰਹਿੰਦੇ, ਅਰਜਨ ਗੁਰੂ ਹੈ,
ਬੇੜੇ ਡੁਬਦੇ ਜੋ ਬੰਨੇ ਲਾਂਵਦੇ ਨੇ।
ਲਹਿੰਦੇ,ਚੜਦੇ ਤੇ ਦਖਨ ਪਹਾੜ ਵਲੋਂ,
ਲੋਕੀ ਹਮ ਹੁਮਾਏ ਕੇ ਆਂਵਦੇ ਨੇ।
ਹੋਵੇ ਮਨਾਂ ਦੀ ਉਥੇ ਮੁਰਾਦ ਪੂਰੀ,
ਸੋਮੇਂ ਅੰਮ੍ਰਿਤਾਂ ਦੇ ਉਥੇ ਵੱਗਦੇ ਨੇ।
ਹੋਵੇ ਆਤਮੇ ਵਿਚ ਪਰਕਾਸ਼ ਉਥੇ,
ਲਖਾਂ ਗੈਸ ਗਿਆਨ ਦੇ ਜੱਗਦੇ ਨੇ।