ਪੰਨਾ:ਨਿਰਾਲੇ ਦਰਸ਼ਨ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਭਾਈ ਸੁਜਾਣ ਸਿੰਘ ਜੀ

ਰਹਿੰਦਾ ਇਕ ਹਕੀਮ ਲਾਹੌਰ ਅੰਦਰ,
ਵੈਦਰਾਜ ਆਖੇ ਸਾਰਾ ਸ਼ਹਿਰ ਉਹ ਨੂੰ
ਧੰਨਵਾਨ ਸੀ ਪਰਉਪਕਾਰ ਵਾਲੀ,
ਹੈਸੀ ਲਗਨ ਰਹਿੰਦੀ ਅਠੇ ਪਹਿਰ ਉਹਨੂੰ।
ਮਦਦ ਦੁਖੀ ਦੀ ਪੁਜ ਜ਼ਰੂਰ ਕਰਦਾ,
ਦਿਸੇ ਕਿਤੇ ਜੇ ਹੋਂਵਦਾ ਕਹਿਰ ਉਹਨੂੰ।
ਪੁਰੇ ਗੁਰੂ ਦੀ ਭਾਲ ਸੀ ਚਿਤ ਅੰਦਰ,
ਲਗੀ ਹੋਈ ਪਰੇਮ ਦੀ ਲਹਿਰ ਉਹ ਨੂੰ।
ਸੁਣ ਕੇ ਜਸ ਉਹ ਗੁਰੂ ਗੋਬਿੰਦ ਸਿੰਘ ਦਾ,
ਦਰਸ਼ਨ ਲਈ ਅਨੰਦ ਪੁਰ ਆਂਵਦਾ ਏ।
ਬਾਣੀ ਸੁਣਦਿਆਂ ਜਿਗਰ ਨੂੰ ਤੀਰ ਵਜਾ,
ਸਾਰੀ ਸੁਧ ਤੇ ਬੁਧ ਭੁਲਾਂਵਦਾ ਏ।

ਭਾਈ ਜੀ ਨੇ ਬੁਤ ਬਣ ਜਾਣਾ

ਉਜਲ ਮਨ ਸੀ ਕਾਲਜੇ ਵਿਚ ਬਾਣੀ,

ਖੁਭ ਗਈ ਅਣੀਆਲੜਾ ਤੀਰ ਬਣਕੇ।
ਪੈਰ ਜੰਮ ਗਏ ਨੇਤਰ ਬੰਦ ਹੋਏ,
ਖੂਨ ਵਹਿਨ ਲਗਾ ਦਿਲ ਦਾ ਨੀਰ ਬਣਕੇ।