ਪੰਨਾ:ਨਿਰਾਲੇ ਦਰਸ਼ਨ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧)

ਭਾਈ ਸੁਜਾਣ ਸਿੰਘ

ਅੱਖਾਂ ਖੁਲੀਆਂ ਦਿਬ ਦਰਿਸ਼ਟ ਹੋਈ,
ਢਹਿਕੇ ਚਰਨਾਂ ਤੇ ਸੀਸ ਨੁਵਾਂਵਦਾ ਏ।
ਹੁਕਮ ਆਪ ਜੀ ਦਾ ਸਚੇ ਪਾਤਸ਼ਾਹ ਜੀ,
ਤਨੋ ਮਨੋ ਮੈਨੂੰ ਸੋਹਣਾ ਭਾਂਵਦਾ ਏ।
ਹਿਰਦੇ ਵਿਚ ਵਸੋ ਵਸੇ ਜਗ ਮੇਰਾ,
ਏਹੀ ਚਾਉ ਮੇਰੇ ਦਿਲ ਆਂਵਦਾ ਏ।
ਦਿਸੇ ਆਪਦਾ ਰੂਪ ਹਰ ਜੀਵ ਮੈਨੂੰ,
ਇਕੋ ਆਸਰਾ ਆਪ ਦੇ ਨਾਂਵਦਾ ਏ।

ਪਾਕੇ ਆਗਿਆ ਗੁਰਾਂ ਦੀ ਚਲਾ ਅਇਆ।
ਰੋਪੜ ਡੇਰਾ ਹੱਟੀ ਕਰਨ ਲਗਾ।
ਲੰਗਰ ਲਾ ਦਿਤੇ ਭੁਖੇ ਨੰਗਿਆਂ ਲਈ,
ਮੁਫਤ ਦੇ ਦਾਰੂ ਦੁਖੜੇ ਹਰਨ ਲਗਾ।

ਮਾੜੇ ਲੋਕਾਂ ਦੀ ਸੇਵਾ

ਲੋੜਵੰਦ ਨੂੰ ਮੁਫਤ ਦੁਵਾਈ ਦੇਂਦਾ,
ਪੈਸਾ ਕਦੇ ਨਾ ਕਿਸੇ ਤੋਂ ਮੰਗਦਾ ਸੀ।
ਦਿਨੇ ਰਾਤ ਨਾ ਕਦੇ ਭੀ ਅਕਦਾ ਸੀ,
ਸੇਵਾ ਦੁਖੀ ਦੀ ਕਰਦਾ ਨਾ ਸੰਗਦਾ ਸੀ।
ਹੱਥਾਂ ਵਿਚ ਉਦਮ ਬਾਣੀ ਜੀਭ ਉਤੇ,
ਹਿਰਦੇ ਵਿਚ ਚਾਉ ਧਰਮ ਜੰਗਦਾ ਸੀ।
ਸਦਾ ਨਾਮ ਵਾਲੇ ਗੂੜੇ ਰੰਗ ਅੰਦਰ।
ਮੇਰੇ ਮਨ ਤਾਈਂ ਸਿਖ ਰੰਗਦਾ ਸੀ।