ਪੰਨਾ:ਨਿਰਾਲੇ ਦਰਸ਼ਨ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੩

ਮੈਨੂੰ ਚੰਗਾ ਉਪਕਾਰ ਪਿਆਰ ਤੋਂ ਜੇ,
ਤਾਂ ਉਪਕਾਰ ਤੋਂ ਚੰਗਾ ਪਿਆਰ ਮੈਨੂੰ।
ਚੰਗੀ ਕਾਰ ਉਹੋ, ਜੇਹੜੀ ਕਾਰ ਆਈ,
ਓਹੋ ਸੌਪੀ ਏ ਦਾਤੇ ਨੇ ਕਾਰ ਮੈਨੂੰ।
ਉਸੇ ਘੜੀ ਮਹਾਰਾਜ ਦੀ ਛਡ ਸੇਵਾ,
ਬੂਹਾ ਖੋਹਲਿਆ ਸਿਖ ਨੇ ਜਾ ਭਾਈ।
ਕਰਕੇ ਵਲ ਰੋਗੀ ਘਰ ਵਲ ਤੋਰ ਦਿਤਾ,
ਟੈਹਲ ਕਰਨ ਲਗਾ ਫੇਰ ਆ ਭਾਈ।

(ਤਥਾ)

ਪਰਸੇ ਸਿਖ ਨੇ ਚਰਨ ਮਹਾਰਾਜ ਦੇ ਜਾਂ,
ਗਲੇ ਨਾਲ ਲਾ ਲਿਆ ਸਰਕਾਰ ਭਾਈ।
ਤਨ, ਮਨ, ਧਨ, ਤੂੰ ਘੋਲਕੇ ਸਿਦਕੀਆ ਉਏ,
ਪਾਲੀ ਆਗਿਆ ਵਿਚ ਸੰਸਾਰ ਭਾਈ।
ਧਨ ਪਿਤਾ ਮਾਤਾ ਧਨ ਜਨਮ ਤੇਰਾ,
ਸੇਵਾ ਹੋਈ ਪਰਵਾਨ ਦਰਬਾਰ ਭਾਈ।
ਜਨਮ, ਮਰਨ ਵਾਲੇ ਮਾਰੂ ਸਿੰਧ ਵਿਚੋਂ,
ਸਣੇ ਕੁਲਾਂ ਲਾਈ ਬੇੜੀ ਪਾਰ ਭਾਈ।
ਲੈ ਗਏ ਨਾਲ ਮਹਾਰਾਜ ਅਨੰਦਪੁਰ ਨੂੰ,
ਰਹਿ ਨਾ ਸਕਦੇ ਅਸੀਂ ਜੁਦਾਈ ਅੰਦਰ।
ਮੇਰੇ ਵਿਚ ਹੈ ਸਾਰੀ ਖੁਦਾਈ ਵਸਦੀ,
ਮੈਂ ਹਾਂ ਵਸਦਾ 'ਅਨੰਦ' ਖੁਦਾਈ ਅੰਦਰ।