ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/12

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਸੱਸੇ ਤੇਰਾ ਪੁੱਤ ਜੁਗਤੀ, ਦੰਦੀ ਵੱਢ ਕੇ ਦਾਗ ਨਾ ਪਾਵੇ

♥ ਸੱਸੇ ਤੇਰੀ ਮਹਿੰ ਮਰ ਜੇ- ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

♥ ਸੱਸੇ ਦੁੱਧ ਨੂੰ ਜਾਗ ਨਾ ਲਾਈਂ- ਉਡੀਕਾਂ ਵੀਰੇ ਦੀਆਂ

♥ ਸੱਸੇ ਦੇਖ ਜੁਆਨੀ ਮੇਰੀ, ਮੋੜ ਪੁੱਤ ਆਪਣੇ ਨੂੰ

♥ ਸੱਸੇ ਨੀ ਤੇਰੇ ਘਰ ਆਣ ਕੇ- ਮੈਂ ਟਸਰ ਦੀ ਕੁੜਤੀ ਨੂੰ ਤਰਸਾਂ

♥ ਸੱਸੇ ਨੀ ਦੁੱਧ ਨੂੰ ਜਾਗ ਨਾ ਲਾਈਂ- ਅੱਜ ਮੇਰੇ ਵੀਰ ਨੇ ਆਉਣਾ

♥ ਸੱਸੇ ਰੁੱਸੇ ਪੁੱਤ ਮਗਰ ਨੀ ਜਾਣਾ, ਇਕ ਪੁੱਤ ਹੋਰ ਜੰਮ ਲੈ

♥ ਸਹੁੰ ਗਊ ਦੀ ਧਰਮ ਨਾਲ ਜਾਣੀ, ਸੁਰਗ ਪੁਚਾ ਦਿਊਗੀ

♥ ਸਹੁਰਾ ਸਾਡਾ ਵਣਜ ਕਰੇ, ਟਿੱਡੀਆਂ ਦੀ ਹੇੜ੍ਹ ਲਿਆਇਆ

♥ ਸਹੁਰੇ ਕੈਦ ਕੱਟੀ- ਨਾ ਚੋਰੀ ਨਾ ਡਾਕਾ

♥ ਸਹੇੜ ਬਾਬਲਾ ਸੁੱਤੀ ਪਈ ਨੂੰ ਝੱਲ ਮਾਰੇ

♥ ਸੰਗ ਆਈ ਨਾ ਜਰਾ ਵੀ ਜੱਗ ਤੋਂ, ਡੋਲੀ ਵਿਚ ਬਹਿਗੀ ਹੁੱਬ ਕੇ

♥ ਸੰਗ ਬੱਦਲਾਂ ਦੇ ਉੱਡ ਜਾਵਾਂ- ਸੱਜਣਾ ਦੇ ਵਤਨਾਂ ਨੂੰ

♥ ਸੱਗੀ ਫੁੱਲ ਸਰਦਾਰੀ ਗਹਿਣੇ, ਟੇਡੇ ਚੀਰ ਕੰਜਰਾਂ ਦੇ

♥ ਸੱਗੀਆਂ ਨੀਲਾਮ ਹੋਗੀਆਂ, ਹੁਣ ਤੁਰ ਪਏ ਜਲੇਬੀ ਜੂੜੇ

♥ ਸੱਜੇ ਕੰਨ ਦਾ ਚਮਕਦਾ ਬਾਲਾ, ਮੇਰੇ ਭਾ ਦੀ ਅੱਗ ਮੱਚਦੀ

♥ ਸੱਜੇ ਪਾਸੇ ਦਾ ਬਿਸਤਰਾ ਖਾਲੀ, ਉਠ ਗਿਆ ਬਸਰੇ ਨੂੰ

♥ ਸਣ ਪਏ ਵਕੇਂਦੇ ਹੋ, ਏਡੇ ਤੁਸੀਂ ਸੁਹਣੇ ਨਹੀਂ, ਜਿੰਨਾਂ ਮਾਣ ਕਰੇਦੇ ਹੋ

♥ ਸਣੇ ਪਜਾਮੇ ਕੋਟ, ਜੇਠ ਨੂੰ ਅੱਗ ਲੱਗ ਜੇ

♥ ਸਤ ਸੂਤੇ ਤੇ ਜੋਬਨ ਨਚੋੜੇ, ਤੈਂ ਮੁਟਿਆਰਾਂ ਦੇ

♥ ਸੰਤਾਂ ਦੀ ਖੂਹੀ ਦਾ, ਸ਼ਰਬਤ ਵਰਗਾ ਪਾਣੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 12