ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/13

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਸੱਪ ਦੀ ਤੋਰ ਨਾ ਤੁਰੀਏ, ਨੀ ਜੋਗੀ ਲੋਕ ਫੜ ਲੈਣਗੇ

♥ ਸਪਾਹੀਆ ਦੇਖ ਲੈ ਵੇ, ਮੇਰੇ ਜੋਬਨ ਵਿਚ ਹੜ੍ਹ ਆਇਆ

♥ ਸਪਾਹੀਆ ਮੁੜ ਪੈ ਵੇ, ਰੱਖਾਂ ਪਟਾਰੀ ਵਿਚ ਪਾ ਕੇ

♥ ਸਬ ਪਏ ਵਿਚੋਲਿਆ ਤੈਨੂੰ, ਮੁੰਡਾ ਗੋਦੀ ਚਰ੍ਹੀ ਨੂੰ ਜਾਣਾ

♥ ਸਭ ਗੈਸ ਬੁਝਾ ਦਿਉ ਜੀ, ਮੇਰਾ ਕੁੜਮ ਬੈਟਰੀ ਵਰਗਾ

♥ ਸਰਮ੍ਹਾਂ ਫੁੱਲੀਆਂ ਤੋਂ ਕਦੇ ਜੱਟ ਦੇ ਖੇਤ ਨਾ ਜਾਈਏ

♥ ਸਰਵਣ ਵੀਰ ਬਿਨਾਂ- ਮੇਰੀ ਗਠੜੀ ਬਣਾਂ ਵਿਚ ਰੁਲਦੀ

♥ ਸੜਕਾਂ ਸਾਫ ਕਰੋ, ਮੇਰੇ ਯਾਰ ਨੇ ਛੁੱਟੀ ਆਉਣਾ

♥ ਸਾਗ ਤੋੜਦੀ ਮੁਰੱਬਿਆਂ ਵਾਲੀ, ਕਿਹੜਾ ਵੇ ਤੂੰ ਹਾਕਾਂ ਮਾਰਦਾ

♥ ਸਾਗ ਤੋੜਦੀ ਮੁਰੱਬਿਆਂ ਵਾਲੀ, ਕਿਹੜਾ ਵੇ ਤੂੰ ਲਾਟ ਦਾ ਮੁੰਡਾ

♥ ਸਾਡਾ ਮੁੰਡਾ ਕੰਮ ਸਿਖ ਜੂ, ਤੇਰੀ ਸੰਗ ਖੁਲ ਜੂ ਮੁਟਿਆਰੇ

♥ ਸਾਡੀ ਪੰਝੀਆਂ ਪਿੰਡਾਂ ਦੀ ਸਰਦਾਰੀ- ਵੀਰ ਮੇਰੇ ਲੈਣ ਮਾਮਲਾ

♥ ਸਾਡੇ ਅੱਥਰੂ ਛਲੇ ਕੇ ਵੇਖੀਂ, ਮੋਤੀਆਂ ਦੇ ਹਾਰ ਵਾਲੀਏ

♥ ਸਾਡੇ ਦਿਲ ਨੂੰ ਚਿਤਵਣੀ ਲਾ ਗਿਆ, ਦੇ ਗਿਆ ਰੁਮਾਲ ਕੱਢਣਾ

♥ ਸਾਡੇ ਨਿੱਤ ਨੀਂ ਪ੍ਰਹੁਣੇ ਆਉਣੇ, ਸੱਸੇ ਕਾਹਨੂੰ ਵੱਟ ਖਾਨੀ ਐਂ

♥ ਸਾਥੋਂ ਮੂੰਹ ਨਾ ਮੋੜ ਮੁਟਿਆਰੇ, ਰਾਹੇ ਰਾਹੇ ਜਾਣ ਵਾਲੀਏ

♥ ਸਾਧਾ ਤੇਰੀ ਵੇ ਕੁਟੀਆ ਨੂੰ ਆਈ, ਬਾਲਿਆਂ ਵਾਲੀ ਛੱਡ ਛੱਡ ਕੇ

♥ ਸਾਧੂ ਹੋ ਜਾਣਗੇ, ਸੋਹਣੀਆਂ ਰੰਨਾਂ ਦੇ ਮਾਰੇ

♥ ਸਾਨੂੰ ਸੱਜਣਾ ਵਾਂਝ ਹਨੇਰਾ- ਚੰਨ ਭਾਵੇਂ ਨਿੱਤ ਚੜ੍ਹਦਾ

♥ ਸਾਨੂੰ ਦੇ ਗਿਆ ਯੱਕੇ ਦਾ ਭਾੜਾ, ਚੜ੍ਹ ਗਿਆ ਚੀਨ ਦੀ ਗੱਡੀ

♥ ਸਾਨੂੰ ਨਣਦ ਵਸਣ ਨੀ ਦੇਂਦੀ, ਸੁਣ ਲਉ ਸ਼ਰੀਕਣੀਉਂ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 13