ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/14

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਸਾਨੂੰ ਬੱਤੀਆਂ ਕੋਹਾਂ ਤੋਂ ਅੱਖ ਮਾਰੀ, ਦਿਉਰ ਦੀਆਂ ਗੋਲ ਅੱਖੀਆਂ

♥ ਸਾਨੂੰ ਯਾਰ ਦਾ ਵਿਛੋੜਾ ਪਾਇਆ— ਮਰ ਜਾਏਂ ਰੇਲ ਗੱਡੀਏ

♥ ਸਾਨੂੰ ਰੀਝ ਲੌਂਗ ਦੀ ਆਵੇ- ਬਾਜਰੇ ਨੇ ਲਾਈਆਂ ਦੇਰੀਆਂ

♥ ਸਾਮਰਾਜ ਦਾ ਬਹਿ ਗਿਆ ਹਿਰਦਾ, ਅਵਾਜ ਉੱਠੀ ਜਨਤਾ ਦੀ

♥ ਸ਼ਾਮੀਂ ਘਟਾ ਚੜ੍ਹ ਆਈ, ਭਿੱਜ ਗਈ ਰੂਹ ਮਿੱਤਰਾ

♥ ਸ਼ਾਮੋਂ ਤੇਰਾ ਚੱਕਮਾਂ ਚੁੱਲ੍ਹਾ- ਕਿਸੇ ਯਾਰ ਨੂੰ ਡਾਹ ਕੇ ਮਾਰੂ

♥ ਸ਼ਾਮੋਂ ਨਿੱਕਲੀ ਸਰ੍ਹੋਂ ਦਾ ਫੁੱਲ ਬਣ ਕੇ, ਮੁੰਡਿਆਂ ਨੇ ਘੇਰ ਲਈ

♥ ਸਾਰਾ ਜੱਗ ਢੂੰਡ ਸੁਟਿਆ, ਮੇਰੇ ਯਾਰ ਵਰਗਾ ਨਾ ਕੋਈ

♥ ਸਾਰੀ ਗੱਡੀ ਮੋੜ ਬਾਬਲਾ- ਮੇਰੇ ਹਾਣ ਦਾ ਮੁੰਡਾ ਨਾ ਕੋਈ

♥ ਸਾਰੀ ਦੁਨੀਆਂ ਜਦੋਂ ਸੌਂ ਜਾਵੇ- ਰਹਿ ਜਾਵਾਂ ਤਾਰੇ ਗਿਣਦੀ

♥ ਸਾਰੀ ਰਾਤ ਦੀ ਮੇਰੇ ਵੀਰ ਕੋਲੋਂ ਆਈ, ਹੁਣ ਤੈਨੂੰ ਸੰਗ ਲੱਗਦੀ

♥ ਸਾਰੀ ਰਾਤ ਮੱਛਰ ਨੇ ਖਾ ਲਿਆ, ਪੈ ਗਿਆ ਪਿੱਠ ਕਰਕੇ

♥ ਸਾਰੇ ਪਿੰਡ ਦੇ ਸਰਾਧ ਬੰਦ ਕੀਤੇ, ਆਰੀਆ ਨੇ ਅੱਤ ਚੁੱਕ ਲਈ

♥ ਸਾਰੇ ਪਿੰਡ ਵਿਚ ਚਾਨਣ ਹੋਇਆ, ਮਾਂ ਦੀਏ ਮੋਮਬੱਤੀਏ

♥ ਸਿਆਮ ਤਾਂ ਮੇਰਾ ਫੁੱਲਾਂ ਦਾ ਸ਼ੌਂਕੀ, ਫੁੱਲਾਂ ਦੀ ਸ਼ੇਜ ਵਛਾਉਂਦੀ ਨੀ, ਸੁੱਤੀ

ਪਈ ਨੂੰ ਜਗ੍ਹਾ ਕੇ ਦੁੱਧ ਪਿਆਉਂਦਾ ਨੀ

♥ ਸਿੱਖਿਆ ਨਣਦਾਂ ਦੀ, ਕਿਉਂ ਗੁੱਤ ਨੂੰ ਮਰੋੜੇ ਚਾਹੜੇਂ

♥ ਸਿੰਘ ਜੀ ਲਿਆ ਮੱਝੀਆਂ, ਮੈਂ ਵੀ ਦੁਧ ਰਿੜਕਾਂ

♥ ਸਿਟ ਡੋਰੀਆ ਜਲੇਬ ਫੜਾਵਾਂ, ਉੱਚੇ ਨੀ ਚੁਬਾਰੇ ਵਾਲੀਏ

♥ ਸਿਪਾਹੀਆ ਸੌਂ ਜਾ ਵੇ, ਠੰਡੀ ਵਗਦੀ ਵਾ

♥ ਸਿਫਤਾਂ ਰਾਂਝੇ ਦੀਆਂ ਮੈਂ ਬੈਠ ਮਨ੍ਹੇ 'ਤੇ ਕਰਦੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 14