ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/18

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਹਿੱਕ 'ਤੇ ਨਾ ਵੱਢ ਦੰਦੀਆਂ, ਕਦੇ ਦੇਖ ਲਊ ਗਲਾਵੇਂ ਥਾਣੀਂ

♥ ਹਿੱਕ ਸੜ ਕੇ ਖੰਘਰ ਅੱਜ ਹੋਈ, ਲੰਘ ਗਈ ਘੁੰਡ ਕੱਢ ਕੇ

♥ ਹਿਕ ਤਾਣ ਕੇ ਸ਼ਰੀਕ ਖਲੋ ਗਏ, ਅੱਖ ਨਾਲ ਅੱਖ ਨਾ ਮਿਲੇ

♥ ਹਿੱਕ ਨਾਲ ਲਾ ਸੋਹਣੀਏਂ, ਤੇਰੀ ਛਾਤੀ ਦਾ ਮੁੱਲ ਪਾਵਾਂ

♥ ਹੀਰ ਸੱਪ ਦਾ ਬਹਾਨਾ ਲਾਵੇ, ਡੰਗ ਤੀ ਆਸ਼ਕ ਨੇ

♥ ਹੀਰ ਨੇ ਰਾਂਝੇ ਨੂੰ ਦਿਲ ਦੀਆਂ ਖੋਲ ਸੁਣਾਈਆਂ

♥ ਹੀਰ ਬੰਗਾਲਣ ਨੇ, ਰਾਂਝਾ ਕੀਲ ਕੇ ਝੋਲੀ ਵਿਚ ਪਾਇਆ

♥ ਹੀਰਾ ਜਨਮ ਫੇਰ ਨੀ ਧਿਉਂਦਾ, ਭੰਗ ਭਾਣੇ ਖੋ ਨਾ ਦੇਈਂ

♥ ਹੁਕਮ ਤਸੀਲੋਂ ਆਇਆ, ਰੰਡੀਆਂ ਨੂੰ ਕੋਈ ਕਰ ਲਉ

♥ ਹੁਣ ਆ ਗਿਆ ਸਾਵਣ ਨੀ, ਪੀਂਘਾਂ ਪਿੱਪਲੀ ਜਾ ਕੇ ਪਾਈਏ

♥ ਹੁਣ ਤੂੰ ਕਿੱਧਰ ਗਿਆ, ਸਾਨੂੰ ਜੇਠ ਬੋਲੀਆਂ ਮਾਰੇ

♥ ਹੁੰਦੀਆਂ ਕੱਤਣ ਦੀਆਂ ਤਿਆਰੀਆਂ- ਕੱਤਣੀ ਨੂੰ ਫੁੱਲ ਲੱਗਗੇ

♥ ਹੁੰਦੀਆਂ ਪਟੋਲਿਆ ਤਿਆਰੀਆਂ, ਕਤਣੀ ਨੂੰ ਫੁੱਲ ਲੱਗਦੇ

♥ ਹੁੰਦੀਆਂ ਮਰੱਬੇਬੰਦੀਆਂ, ਧਾਹਾਂ ਮਾਰਦੇ ਜੱਟਾਂ ਦੇ ਪੁੱਤ ਹਾਲੀ

♥ ਹੋਕੇ ਸ਼ਰਾਬੀ ਜਾਣਾ, ਘਰ ਭਗਵਾਨੋਂ ਦੇ

♥ ਹੋਵੇ ਯਾਰ ਨੀ ਸਰੂ ਦਾ ਬੂਟਾ- ਵੇਹੜੇ ਵਿਚ ਲਾਈ ਰਖਦੀ

♥ ਹੌਲੀ ਹੌਲੀ ਬੋਲ ਘੁੱਗੀਏ, ਮੇਰੇ ਯਾਰ ਨੂੰ ਜਗਾ ਨਾ ਦੇਵੀਂ

♥ ਹੌਲੀ ਬੋਤਾ ਤੋਰ ਸੱਜਣਾ ਮੇਰੇ ਸੱਜਰੇ ਵਿਨ੍ਹਾਏ ਕੰਨ ਦੁਖਦੇ

♥ ਕੱਚੀ ਕੈਲ ਦਾ ਮੁਕਲਾਵਾ ਧਰਿਆ- ਘਟ ਗਈ ਤਿੰਨ ਰੁੱਤੀਆਂ

♥ ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ, ਯਰਾਨੇ ਟੁੱਟ ਗਏ

♥ ਕੱਚੀ ਯਾਰੀ ਲੱਡੂਆਂ ਦੀ, ਮਿਹਣੋ ਮਿਹਣੀ ਹੋ ਕੇ ਟੁੱਟ ਗੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 18