♥ ਕਾਹਨੂੰ ਰੋਂਦੀ ਐਂ ਮੰਜੇ ਦੀ ਬਾਹੀ ਫੜਕੇ- ਨੀ ਦਿਨ ਪਾਕੇ ਹੋ ਜੂ ਗਭਰੂ
♥ ਕਾਹਨੂੰ ਰੋਨੀਂ ਐਂ ਮੰਜੇ ਦੀ ਵਾਹੀ ਫੜਕੇ- ਦਿਨ ਪਾ ਕੇ ਹੋ ਜੂ ਗਭਰੂ
♥ ਕਾਹਨੂੰ ਰੋਨੀਂ ਏਂ ਢਿੱਲੇ ਜੇ ਬੁੱਲ੍ਹ ਕਰਕੇ, ਜੰਗ ਜਿੱਤ ਮੁੜ ਆਊਂਗਾ
♥ ਕਾਹਲੀ ਐਂ ਤਾਂ ਰੇਲ ਚੜ੍ਹ ਜਾ, ਸਾਡੇ ਯੱਕੇ ਨੇ ਮੜਕ ਨਾਲ ਜਾਣਾ
♥ ਕਾਗਜ਼ਾਂ ਦਾ ਰੁੱਗ ਆ ਗਿਆ, ਚਿੱਠੀ ਇਕ ਨਾ ਦਰਦ ਦੀ ਆਈ
♥ ਕਾਟ ਯਾਰ ਦਾ ਆਇਆ, ਫੜ ਗੁਰਨਾਮ ਕੁਰੇ
♥ ਕਾਲਜਾ ਕਰਨ ਪੇੜੇ, ਹੁਸਨ ਪੜੇਥਣ ਲਾਵੇ, ਮਿੱਤਰਾ ਮੁੜ ਪਿਉ ਵੇ, ਰੋਜ ਔਂਸੀਆ ਪਾਵੇ
♥ ਕਾਲਜੇ ਠੰਡ ਪੈ ਗਈ, ਜਦੋਂ ਅੱਖਾਂ ਨਾਲ ਅੱਖਾਂ ਜੁੜੀਆਂ
♥ ਕਾਲਾ ਕੁੜਤਾ ਸਜੇ ਜੰਜੀਰੀ ਇਹੋ ਯਾਰ ਦਾ ਬਾਣਾ, ਫੁੱਲ ਗੋਭੀ ਦਾ ਰੱਖਿਆ ਚੀਰ ਕੇ ਸੋਹਣੀ
ਦਾਲ ਬਣਾਵਾਂ, ਤੜਕਾ ਲਾ ਕੇ ਚੜ੍ਹੀ ਚਬਾਰੇ ਜੋੜੇ ਨਾਲ ਸਰ੍ਹਾਣਾ, ਪਿਆਰ ਵੰਡਾ ਮਿੱਤਰਾ, ਮੈਂ ਪੇਕਿਆਂ ਨੂੰ ਜਾਣਾ......
♥ ਕਾਲਾ ਘਗਰਾ ਸੰਦੂਕ ਵਿਚ ਮੇਰਾ, ਦੇਖ ਦੇਖ ਰੋਏਂਗਾ ਜੱਟਾ
♥ ਕਾਲਾ ਭੂੰਡ ਜਿਆ, ਮੈਨੂੰ ਨੱਚਦੀ ਵੇਖਣ ਆਇਆ
♥ ਕਾਲਿਆਂ ਨੂੰ ਖਬਰ ਕਰੋ, ਗੋਰਾ ਰੰਗ ਡੱਬੀਆਂ ਵਿਚ ਆਇਆ
♥ ਕਾਲੀ ਕਾਂਗੜੀ ਬਨੇਰੇ ਉੱਤੇ ਬੋਲੇ, ਅੱਜ ਮੇਰਾ ਵੀਰ ਆਊਗਾ
♥ ਕਾਲੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਵੇ
♥ ਕਾਲੇ ਨਾਗ ਵਾਂਗੂੰ ਡੰਗ ਮਾਰੇ, ਵੇ ਇਹਦੇ ਕੋਲੋਂ ਬਚ ਮੁੰਡਿਆ
♥ ਕਾਲੇ ਫੁੱਲ ਨੀ ਚੰਦਰੀਏ ਤੇਰੇ, ਭੁੱਲ ਆਇਆ ਟੇਸ਼ਣ ਤੇ
♥ ਕਾਲੇ ਰੀਠੜੇ ਜਿਹੇ ਗਲ ਲਾਈ, ਬਾਪੂ ਵੇ ਮੈਂ ਫੁੱਲ ਵਰਗੀ
♥ ਕਿਉਂ ਖੜ੍ਹ ਕੇ ਚਬਾਰੇ ਵਿਚ ਕੂਕੇਂ, ਨਣਦੇ ਮੋਰਨੀਏਂ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 21