ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/25

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਕੋਈ ਖੋਲੂ ਹੌਸਲੇ ਵਾਲੀ, ਖਿੜਕੀ ਛੜਿਆਂ ਦੀ

♥ ਕੋਈ ਤੋੜਲੂ ਕਵਾਰੀਏ ਗੰਦਲੇ, ਸਰ੍ਹੋਂ 'ਚ ਨਾ ਫਿਰ ਵੈਰਨੇਂ

♥ ਕੋਈ ਨੂਣ ਘੋਟਣਾ ਮਾਰੂ, ਗਲੀਆਂ ਦਾ ਖਹਿੜਾ ਛਡਦੇ

♥ ਕੋਈ ਪੱਟੇਂਗੀ ਸਰ੍ਹੋਂ ਦਾ ਰਾਖਾ, ਚਲੀਂਏ ਕਵੇਲੇ ਸਾਗ ਨੂੰ

♥ ਕੋਈ ਲੈ ਜੂ ਬੰਗਾਲੀ ਫੜਕੇ, ਤੋਰ ਤੁਰੇਂ ਸੱਪਣੀ ਦੀ

♥ ਕੋਠੇ 'ਤੇ ਕਾਂ ਵਸਦਾ, ਜਿਹੜਾ ਤੈਨੂੰ ਰੋਗ ਲੱਗਾ, ਉਸ ਰੋਗ ਦਾ ਨਾਂ ਦਸਦੇ

♥ ਕੋਠੇ ਉੱਤੇ ਆ ਮਿੱਤਰਾ, ਤੈਨੂੰ ਚੰਦ ਦੇ ਬਹਾਨੇ ਦੇਖਾਂ

♥ ਕੋਠੇ ਉੱਤੇ ਆ ਮਿੱਤਰਾ, ਤੈਨੂੰ ਦੁੱਧ ਦਾ ਗਲਾਸ ਫੜਾਵਾਂ

♥ ਕੋਠੇ ਉੱਤੇ ਚੜ੍ਹ ਬੰਤੋ, ਤੈਨੂੰ ਚਿੰਤੀ ਦਾ ਯਾਰ ਦਖਾਵਾਂ

♥ ਕੋਠੇ ਕੋਠੇ ਆਜਾ ਵੀਰਨਾ, ਸੱਸ ਕੰਜਰੀ ਕੁੰਡਾ ਨਾ ਖੋਲੇ

♥ ਕੋਰੇ ਛਲ ਕੇ, ਕਣਕ ਨੂੰ ਪਾਲੇਂ, ਉੱਤੇ ਪੈਣ ਚੋਰ ਮੰਡੀਆਂ

♥ ਕੋਲੇ ਸਾਉਣ ਦੀਏ, ਤੈਨੂੰ ਹੱਥ 'ਤੇ ਚੋਗਾ ਚੁਗਾਵਾਂ

♥ ਕੋਲੋਂ ਲੰਘ ਗਈ ਬਲਾਈ ਨਾ ਬੋਲਦੀ, ਭਰੀ ਹੋਈ ਹਰਖਾਂ ਦੀ

♥ ਕੌਣ ਗਰੀਬ 'ਤੇ ਡਿੱਗਦਾ, ਰਾਮ ਰਾਮ ਜਪ ਭਾਬੀਏ

♥ ਕੌਣ ਜੰਮਿਆਂ ਨਬੇੜਨ ਵਾਲਾ, ਝੱਗੜਾ ਮਿੱਤਰਾਂ ਦਾ

♥ ਕੌੜੀ ਨਿੰਮ ਨੂੰ ਪਤਾਸੇ ਲੱਗਦੇ, ਵਿਹੜੇ ਛੜਿਆਂ ਦੇ

♥ ਖਸਮਾਂ ਨੂੰ ਖਾਣ ਕੁੜੀਆਂ, ਘੜਾ ਚੱਕ ਲੂੰ ਮਹਿਲ ਤੇ ਧਰ ਕੇ

♥ ਖੱਟ ਕੇ ਲਿਆਂਦਾ ਤਵਾ ਨੌਕਰਾ, ਸੌਂ ਜਾ ਵੇ ਠੰਡੀ ਵਗਦੀ ਹਵਾ ਨੌਕਰਾ

♥ ਖੱਟ ਕੇ ਲਿਆਂਦੇ ਰੋੜ, ਖੂਹ ਦੇ ਪਾਣੀ ਨੇ ਦਿੱਤੇ ਮਲਾਹਜੇ ਤੋੜ

♥ ਖੱਟੀ ਅਪਣੇ ਖਸਮ ਦੀ ਖਾਈਏ, ਯਾਰ ਦਾ ਨਾ ਘਰ ਪੱਟੀਏ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 25