ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਖੰਡ ਖਾ ਗਿਆ ਸ਼ਹਿਰ ਦਾ ਬਾਣੀਆਂ, ਤੈਨੂੰ ਸੇਰ ਗੁੜ ਨਾ ਜੁੜੇ

♥ ਖੰਡ ਦੀ ਪੁੜੀ, ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ

♥ ਖੰਡ ਬਾਝ ਦੁੱਧ ਮਿੱਠਾ ਨਾ ਹੁੰਦਾ, ਬਿਰਛਾਂ ਬਾਝ ਨਾ ਛਾਵਾਂ, ਖੇਤ ਉੱਜੜ ਗਿਆ, ਮੈਂ ਕਿਵੇਂ ਗਿਧਿਆਂ ਵਿਚ ਜਾਵਾਂ

♥ ਖੱਦਰ ਮੇਰਿਆਂ ਹੱਡਾਂ ਨੂੰ ਖਾਵੇ, ਮਲ ਮਲ ਲਿਆ ਦੇਵੀਂ ਵੇ

♥ ਖਬਰਾਂ ਲਿਆ ਕਾਵਾਂ, ਤੈਨੂੰ ਘਿਉ ਦੀ ਚੂਰ ਪਾਵਾਂ

♥ ਖੰਭ ਚਿੱਟ ਸੁਣੀਂਦੇ, ਕੋਇਲ ਸੁਣੀ ਦੀ ਕਾਲੀ, ਟੋਕਾ ਕਰਦੀ ਨੂੰ ਅੱਖ ਚਰਨੋਂ ਨੇ ਮਾਰੀ........

♥ ਖਾਤਰ ਤੇਰੀ ਮੈਂ ਲੰਡਣੋਂ ਵਕੀਲ ਮਗਾਵਾਂ

♥ ਖਾਤਰ ਬੰਤੋ ਦੀ, ਬੋਤਾ ਬੀਕਾਨੇਰ ਤੋਂ ਲਿਆਂਦਾ

♥ ਖਾਲ ਲਾਗੇ ਖਲੋਣਾ ਮੇਰਾ, ਤੇ ਗਿੱਧੇ ਵਿਚੋਂ ਤੇਰਾ ਨੱਸਣਾ

♥ ਖਾ ਲਾ ਪੂਰੋ ਨਾਸ਼ਪਾਤੀਆਂ, ਤੈਨੂੰ ਲੱਡੂਆਂ ਨੇ ਗਰਮੀ ਕੀਤੀ

♥ ਖਾਲੀ ਜਾਈਂ ਨਾ ਨਣਦ ਦਿਆ ਵੀਰਾ- ਗੱਡੀ ਵਿਚ ਇੱਟ ਧਰ ਲੈ

♥ ਖਾੜੇ ਦੇ ਵਿਚ ਪੌਣ ਬੋਲੀਆਂ ਗੱਭਰੂ ਖੜਕੇ ਸਾਰੇ,

♥ ਖੁਲ੍ਹ ਕੇ ਨੱਚ ਲੈ ਨੀ, ਬਣ ਜਾ ਗਿੱਧੇ ਦੀ ਰਾਣੀ

♥ ਖੂਹਾਂ ਟੋਹਬਿਆਂ ਤੇ ਮਿਲਣੋਂ ਰਹਿਗੇ, ਚੰਦਰੇ ਲਵਾ ਲੇ ਨਲਕੇ

♥ ਖੇਡ ਲਈਏ ਜਾਨਾਂ ਦੀ ਬਾਜੀ, ਜਿੱਥੇ ਯਾਰੀ ਲਾਈਏ

♥ ਖੇਤ ਸੁਣੀ ਦਾ ਦੂਰ, ਰੋਟੀ ਲੈ ਨਿਕਲੀ

♥ ਖੋਟੇ ਯਾਰ ਦਾ ਵਸਾਹ ਨਾ ਕਰੀਏ, ਨਾਲ ਪੈ ਕੇ ਲੈ ਜੂ ਡੰਡੀਆਂ

♥ ਖੋਲੀਂ ਠੇਕੇਦਾਰਾ ਬੰਦ ਬੋਤਲਾਂ, ਦੋ ਰੰਡੀਆਂ ਨਸ਼ੇ ਨੂੰ ਆਈਆਂ

♥ ਗੱਡ ਦੋ ਰੰਗੀਨ ਮੁੰਨੀਆਂ, ਮੇਰਾ ਵੀਰ ਬੋਤਿਆਂ ਦਾ ਸ਼ੌਕੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 26