ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/29

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਗੋਰੀ ਗੱਲ੍ਹ ਦਾ ਬਣੇ ਖਰਬੂਜਾ, ਡੰਡੀਆਂ ਦੀ ਵੇਲ ਬਣ ਜੇ

♥ ਗੋਰੀ ਨਜ਼ਰਾਂ ਤੋਂ ਰੂਪ ਚਰਾਵੇ, ਸੁਰਮੇਂ ਦੀ ਧਾਰ ਖਿੱਚ ਕੇ

♥ ਗੋਰੀਏ, ਗੰਨੇ ਦੀ ਪੋਰੀਏ, ਨੀ ਮੁੰਡੇ ਤੇਨੂੰ ਚੂਪ ਲੈਣਗੇ
 
♥ ਗੋਰੇ ਜੱਜ ਦੀ ਭੁਆਤੀ ਚੱਕਰੀ, ਮੇਰੇ ਵਕੀਲਾਂ ਨੇ

♥ ਗੋਰੇ ਮੁੰਡੇ ਲੈਸ ਬਣਗੇ- ਕਾਲੇ ਰਹਿਗੇ ਫਰੰਗੀਆਂ ਜੋਗੇ

♥ ਗੋਰੇ ਰੰਗ ਤੇ ਝਰੀਟਾਂ ਪਾਈਆਂ- ਬੇਰੀਆਂ ਦੇ ਬੇਰ ਖਾਣੀਏਂ

♥ ਗੋਰੇ ਰੰਗ ਤੇ ਦੁਪੱਟਾ ਕਾਲਾ ਸਜਦਾ- ਦੱਸਿਆ ਕੁੜੀਆਂ ਨੇ

♥ ਗੋਰੇ ਰੰਗ ਤੋਂ ਹੋ ਗਿਆ ਕਾਲਾ- ਕੀ ਗ਼ਮ ਖਾ ਗਿਆ ਮਿੱਤਰਾ
 
♥ ਗੋਰੇ ਰੰਗ ਦਾ ਤਬੀਤ ਕਰਾਦੇ, ਨਜਰਾਂ ਨੇ ਖਾ ਲੀ ਮੁੰਡਿਆ

♥ ਗੋਰੇ ਰੰਗ ਨੂੰ ਕੋਈ ਨੀ ਪੁੱਛਦਾ- ਨੀ ਮੁੱਲ ਪੈਂਦੇ ਅੱਕਲਾਂ ਦੇ

♥ ਗੋਰੇ ਰੰਗ ਨੇ ਸਦਾ ਨੀ ਰਹਿਣਾ- ਭਰ ਭਰ ਵੰਡ ਮੁੱਠੀਆਂ

♥ ਘਗਰੇ ਨੇ ਕੰਨ ਚੁੱਕ ਲਏ, ਜਦੋਂ ਯਾਰ ਦਾ ਘੰਗੂਰਾ ਸੁਣਿਆ
 
♥ ਘਰ ਹੈ ਨੀ ਜਨਕ ਦੀ ਜਾਈ, ਮੰਦਰਾਂ ਚ ਸੁੰਨ ਵਸਦੀ

♥ ਘਰ ਕਿਕਣ ਵਸੂ, ਖਾ ਖਾ ਨਿੱਤ ਬੱਕਰੇ

♥ ਘਰ ਘਰ ਪੁੱਤ ਜੰਮਦੇ, ਤੇਰੀ ਨੀਤ ਨੂੰ ਚੰਦਰੀਆਂ ਕੁੜੀਆਂ

♥ ਘਰ ਦਰ ਚ ਬਾਰ, ਨੇੜੇ ਯਾਰੀ ਲਾ ਕੁੜੀਏ

♥ ਘਰ ਦੇ ਕੰਤ ਬਿਨਾਂ, ਕੌਣ ਕਟਾਦੂ ਰਾਤਾਂ

♥ ਘਰ ਦੇ ਟੱਬਰਾਂ ਬਿਨਾਂ ਕਾਹਦੀਆਂ ਭਰਾਵੋ ਜੂਨਾਂ

♥ ਘਰ ਧੀ ਵੇ ਸਰੂ ਦੇ ਕੱਦ ਵਰਗੀ- ਜਾ ਕੇ ਵਰ ਟੋਲ ਬਾਬਲਾ

♥ ਘਰ ਬਾਰ ਭਾਬੀਆਂ ਦਾ, ਜੋਗੀਆਂ ਵਾਲੀ ਨਣਦਾਂ ਦੀ ਫੇਰੀ

♥ ਘੱਲਦੇ ਨੀ ਬੁੜ੍ਹੀਏ ਫੁੱਲ ਫਿਰੇ ਘਰ ਤੇਰੇ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 29