ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/34

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਛੜੇ ਕਰਦੇ ਮਸ਼ਕਰੀ ਪੂਰੀ, ਰੰਨਾਂ ਵਾਲੇ ਘੱਟ ਬੋਲਦੇ

♥ ਛੜੇ ਜਾਣਗੇ ਮੱਕੀ ਦੀ ਰਾਖੀ, ਰੰਨਾਂ ਵਾਲੇ ਘਰ ਪੈਣਗੇ

♥ ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਘੰਗੂਰਾ ਮਾਰ ਕੇ

♥ ਛੜੇ ਬਹਿ ਕੇ ਦਲੀਲਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ

♥ ਛੜੇ ਬਹਿ ਕੇ ਦਲੀਲਾਂ ਕਰਦੇ, ਵਿਆਹ ਕਰਵਾਉਣ ਦੀਆਂ
 
♥ ਛਾਤੀ ਨਾਲ ਲਾ ਸਾਨੂੰ, ਜੇ ਤੂੰ ਸੁਰਗ ਦੇਖਣਾ

♥ ਛਿੱਕ ਮਗਜ ਪਾੜ ਆਈ, ਮਿੱਤਰਾਂ ਨੇ ਯਾਦ ਕਰੀ

♥ ਛਿੱਟਾ ਮਾਰਦੇ ਪਤਲੀਏ ਨਾਰੇ, ਨੀ ਮਿੱਤਰਾਂ ਦਾ ਦੁੱਧ ਉੱਬਲੇ

♥ ਛਿੰਦੋ ਦੰਦੀਆਂ ਦੇ ਦਾਗ ਦਖਾਵੇ, ਮੂਹਰੇ ਬੈਠੀ ਡਾਕਟਰ ਦੇ

♥ ਛੁੱਟੀ ਆਇਆ ਢਾਈ ਦਿਨ ਦੀ, ਚੱਕਵੇਂ ਬਿਸਤਰੇ ਵਾਲਾ

♥ ਛੁੱਟੀ ਲੈ ਕੇ ਆ ਜਾ ਮਿੱਤਰਾ- ਦੋ ਨਿੰਬੂ ਪੱਕੇ ਘਰ ਤੇਰੇ

♥ ਛੁੱਟੀ ਲੈ ਕੇ ਆ ਜਾ ਮਿੱਤਰਾ, ਛੋਟਾ ਦਿਉਰ ਬੜਾ ਤੰਗ ਕਰਦਾ

♥ ਛੁੱਟੀ ਲੈ ਕੇ ਆਜਾ ਮਿੱਤਰਾ, ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ

♥ ਛੁਪ ਜਾ ਚੰਦ ਵੈਰੀਆ, ਅਸਾਂ ਯਾਰ ਦੇ ਉਲਾਂਭੇ ਲਾਹੁਣੇ

♥ ਛੇਤੀ ਛੇਤੀ ਤੋਰ ਯੱਕੇ ਨੂੰ, ਅਸਾਂ ਮਾਹੀ ਦੀ ਤਰੀਕੇ ਜਾਣਾ

♥ ਛੇਤੀ ਛੇਤੀ ਵਧ ਕਿੱਕਰੇ, ਅਸਾਂ ਚੱਜ ਦਾ ਸੰਦੂਕ ਬਣਾਉਣਾ

♥ ਛੇਤੀ ਡੋਲੀ ਤੋਰ ਬਾਬਲਾ, ਮੇਰਾ ਚੰਨ ਨੌਕਰ ਸਰਕਾਰੀ

♥ ਛੇਤੀ ਮੁੜ ਆਊਂਗਾ, ਜੰਗ ਵਿਚ ਧੁੰਮਾਂ ਪਾ ਕੇ

♥ ਛੋਟਾ ਘੜਾ ਚੁੱਕ ਨਿਹਾਲੀਏ, ਤੇਰੇ ਲੱਕ ਨੂੰ ਲਚਕ ਨਾ ਆ ਜਾਵੇ

♥ ਛੋਟਾ ਦਿਉਰ ਨੀ ਮੱਕੀ ਦੀ ਰਾਖੀ- ਡੱਬ ਵਿਚ ਲਿਆਊ ਛੱਲੀਆਂ

♥ ਛੋਲੇ ਛੋਲੇ ਛੋਲੇ, ਅੱਜ ਮੇਰੇ ਅਮਲੀ ਦੇ ਫੀਮ ਰਗਾਂ ਵਿਚ ਬੋਲੇ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 34