ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/35

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਜੱਗ ਜਿਉਣ ਮਸ਼ੀਨਾਂ ਵਾਲੇ, ਸੁੱਤੀਆਂ ਨਾ ਜਾਗਦੀਆਂ

♥ ਜੱਗ ਜਿਉਣ ਵੱਡੀਆਂ ਭਰਜਾਈਆਂ- ਪਾਣੀ ਮੰਗੇ ਦੁੱਧ ਦਿੰਦੀਆਂ

♥ ਜੰਗ ਵਿਚ ਨਾ ਜਾਈਂ ਵੇ, ਬਾਗਾਂ ਦਿਆ ਮੋਰਾ

♥ ਜੱਗਾ ਜੰਮਿਆਂ ਤੇ ਮਿਲਣ ਵਧਾਈਆਂ, ਵੱਡਾ ਹੋਕੇ ਡਾਕੇ ਮਾਰਦਾ

♥ ਜੱਗੇ ਮਾਰਿਆ ਸੈਦਪੁਰ ਡਾਕਾ, ਤਾਰਾਂ ਖੜਕ ਗਈਆਂ

♥ ਜੱਟ ਸ਼ਾਹਾਂ ਨੂੰ ਖੰਗੂਰੇ ਮਾਰੇ- ਕਣਕਾਂ ਨਿੱਸਰਦੀਆਂ

♥ ਜੱਟ ਕੁੜੀਆਂ ਤੋਂ ਡਰਦਾ ਮਾਰਾ, ਮੋਢੇ ਉੱਤੇ ਡਾਂਗ ਰਖਦਾ

♥ ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਣਾ

♥ ਜੱਟੀ ਹੱਟੀਉਂ ਨਸ਼ੇ ਵਿਚ ਹੋ ਗਈ, ਸੱਪ ਰੰਗੀ ਛੀਂਟ ਵੇਖ ਕੇ

♥ ਜਦ ਚੱਕ ਲੀ ਵੀਰ ਨੇ ਗਠੜੀ, ਘੁੱਗੂ ਨੇ ਵੀ ਡਾਂਗ ਚੱਕ ਲਈ

♥ ਜਦ ਮੈਂ ਸਮਝਣ ਜੋਗੀ ਹੋਗੀ ਉਥੋਂ ਬਦਲ ਗਿਆ ਠਾਣਾ

♥ ਜਦ ਮੈਂ ਪੇਕੀਂ ਸੀ, ਮੇਰਾ ਅੱਡ ਸੀ ਰੇਸ਼ਮੀ ਨਾਲਾ

♥ ਜਦ ਯਾਰ ਨੇ ਗਲੇ ਨਾਲ ਲਾਇਆ, ਰੱਬ ਦਾ ਦੀਦਾਰ ਹੋ ਗਿਆ

♥ ਜਦੋਂ ਆਊਂਗੀ ਬਣੂੰਗੀ ਰੰਨ ਤੇਰੀ, ਭੁੰਨ ਭੁੰਨ ਦੇਵੇ ਛੱਲੀਆਂ

♥ ਜਦੋਂ ਖੁਲ੍ਹ ਗਈ ਲੋਕ-ਕਚਹਿਰੀ, ਨਿਆਂ ਹੋਊ ਜੰਤਾ ਦਾ

♥ ਜਦੋਂ ਚੰਦ ਤੇ ਨਜ਼ਰ ਪੈ ਜਾਵੇ, ਯਾਦ ਆਵੇ ਤੇਰੀ ਸੁਹਣਿਆਂ

♥ ਜਦੋਂ ਜਾਵੇਂਗੀ ਮਕਲਾਵੇ, ਗਲੀਆਂ ਦੇ ਕੱਖ ਰੋਣਗੇ

♥ ਜਦੋਂ ਦਾਜ ਨਣਦ ਨੇ ਮੰਗਿਆ, ਅੱਖੀਆਂ ਹੋਰ ਹੋ ਗਈਆਂ
 
♥ ਜਦੋਂ ਦੇਖਿਆ ਵੀਰ ਦਾ ਬੋਤਾ, ਮੱਝ ਵਾਂਗੂੰ ਪੈਰ ਚੁੱਕਦੀ
 
♥ ਜਦੋਂ ਨਿੱਕਲੀ ਢਾਬ ਚੋਂ ਨਾਹ ਕੇ, ਸੁਲਫੇ ਦੀ ਲਾਟ ਵਰਗੀ

♥ ਜਦੋਂ ਬਣ ਕੇ ਪ੍ਰਾਹੁਣਾ ਆਇਆ, ਹੱਟੀਆਂ ਚ ਗੱਲ ਚੱਲ ਗਈ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 35