ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/36

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਜਦੋਂ ਬੰਤੀ ਖੇਤ ਵਿਚ ਆਵੇ- ਉੱਚਾ ਹੋ ਕੇ ਦੇਖੇ ਬਾਜਰਾ

♥ ਜਦੋਂ ਲੱਗੀ ਸੀ ਮਿੱਠਾ ਸੀ ਗੁੜ ਵਰਗਾ, ਟੁੱਟੀ ਤੇ ਸ਼ਰੀਕ ਹੋ ਗਿਆ

♥ ਜੱਧਿਆ ਚਰਨੋਂ ਦਿਆਂ, ਉਂਗਲੀ ਵਢਾਲੀ ਸਾਰੀ

♥ ਜੱਫੀ ਪਾ ਕੇ ਘਸਾਲੀ ਛਾਤੀ ਰੇਰੂਆ ਬੇਟ ਦਿਆ

♥ ਜੱਫੀਆਂ ਪਾ ਨਣਦੇ, ਤੇਰੇ ਵੀਰ ਨੇ ਛੁਟੀ ਅੱਜ ਆਣਾ

♥ ਜਰਦੀ ਜਰਦੀ ਜਰਦੀ, ਅੱਖੀਆਂ ਜਾ ਲੱਗੀਆਂ ਜਿੰਨ੍ਹਾਂ ਗੱਲਾਂ ਤੋਂ ਡਰਦੀ

♥ ਜਰਾਸੀਮਾਂ ਦੇ ਮੀਂਹ ਵਰਸਾਏ, ਕੋਰੀਆ ਚ ਵੈਰੀਆਂ ਨੇ

♥ ਜਾਕਟ ਬਣ ਦਿਉਰਾ- ਤੈਨੂੰ ਕੁੜਤੀ ਹੇਠ ਦੀ ਪਾਵਾਂ

♥ ਜਾਕਟ ਬਣ ਮਿੱਤਰਾ ਮੈਂ ਕੁੜਤੀ ਹੇਠਦੀ ਪਾਵਾਂ

♥ ਜਾਂਦਾ ਹੋਇਆ ਦੱਸ ਨਾ ਗਿਆ- ਮੈਂ ਚਿੱਠੀਆਂ ਕਿਧਰ ਨੂੰ ਪਾਵਾਂ

♥ ਜਾਂਦੇ ਵੀਰ ਦਾ ਬੋਤਾ, ਪਛਾਣਿਆਂ ਆਉਂਦੇ ਵੀਰ ਦੇ ਖੇਸ

♥ ਜਾਨ ਹੀਲ ਕੇ ਆਈ, ਉਠ ਖੜ ਮਿੱਤਰਾਵੇ

♥ ਜਿਉਂਦੇ ਰਹਾਂਗੇ ਮਿਲਾਂਗੇ ਲੱਖ ਵਾਰੀ, ਮਰ ਗਏ ਰੱਬ ਰਾਜੀ

♥ ਜਿਉਂਦੀ ਰਹਿ ਭਾਬੋ, ਲੱਗੇਂ ਵੀਰ ਤੋਂ ਪਿਆਰੀ

♥ ਜਿਹਨੂੰ ਕਹਿ ਦੀਏ ਯਾਰ ਇਕ ਵਾਰੀ, ਬੋਲ ਨਾ ਕਬੋਲ ਬੋਲੀਏ

♥ ਜਿਹੜਾ ਅੱਖ ਦੀ ਰਮਜ਼ ਨ ਜਾਣੇ- ਗੋਲੀ ਮਾਰੋ ਆਸ਼ਕ ਦੇ

♥ ਜਿਹੜਾ ਖਾਨੀ ਐਂ ਛੜੇ ਦਾ ਖੋਆ, ਨਿੱਕਲੂਗਾ ਫੁੱਟ ਫੁੱਟ ਕੇ

♥ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ- ਛੱਡ ਕੇ ਮਦਾਨ ਭੱਜ ਗਏ

♥ ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਵਰਗੇ, ਪਾਣੀ ਤੋਂ ਵੀ ਹੋਗੇ ਪਤਲੇ

♥ ਜਿਹੜੇ ਬੁੱਕਲਾਂ ਚ ਯਾਰ ਹੰਢਾਏ, ਰਸ ਲੈਗੇ ਜ਼ਿੰਦਗੀ ਦਾ

♥ ਜਿਹੜੇ ਬੋਲ ਗੱਡੀ ਵਿਚ ਆਖੇ, ਦਸੂੰ ਜਾ ਕੇ ਮਾ ਕੋਲੇ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 36