ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/40

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੈਂ ਕਰਦੀ ਬੋਲ ਫੁੱਲਾ ਇਕ ਵਾਰੀ-

♥ ਝਾਂਮਾਂ ਝਾਮਾਂ ਝਾਮਾਂ, ਉਠ ਗਿਆ ਬਰਮਾਂ ਨੂੰ ਕੀ ਖਾ ਕੇ ਮਰ ਜਾਵਾਂ

♥ ਝਾਲੂ ਬਣ ਮਿੱਤਰਾ, ਮੈਂ ਨਦੀਆਂ ਚੀਰਦੀ ਆਵਾਂ

♥ ਝਾਵਾਂ ਝਾਵਾਂ ਝਾਵਾਂ, ਗੱਡੀ ਜੋੜਕੇ ਆ ਗਿਆ ਲੈਣ ਨੂੰ ਮੈਂ ਸਹੁਰੀਂ ਨਾ ਜਾਣਾ, ਸੁਤੀ ਪਈ ਲਾਤੀ ਮਹਿੰਦੀ, ਝਾਵੇਂ ਨਾਲ ਘਸਾਵਾਂ

♥ ਝੁੱਕ ਜਾ ਕਪਾਹ ਦੀਏ ਛਿਟੀਏ- ਪਤਲੋ ਦੀ ਬਾਂਹ ਥੱਕ ਗੀ

♥ ਝੂੱਟਾ ਦੇ ਜਾ ਸੁਨਹਿਰੀ ਚੀਰੇ ਵਾਲਿਆ, ਲੱਜ ਪਾਈ ਤੇਨੂੰ ਦੇਖ ਕੇ

♥ ਝੂੱਠਾ ਨੇਮ ਨਾ ਚੱਕੀਂ ਭਰਜਾਈਏ, ਬਰਮੇਂ ਦੇ ਹੇਠ ਖੜਕੇ

♥ ਝੂੱਠੀ ਸੌਂਹ ਖਾਗੇ, ਬਚਨੋਂ ਤੇ ਕਰਤਾਰਾ

♥ ਝੋਲੀ ਚੁੱਕਾਂ ਦਾ ਸਾਥ ਨੀ ਦੇਣਾ, ਪੰਥ ਭਾਵੇਂ ਸਿਰ ਮੰਗ ਲੇ

♥ ਟੰਗੀ ਅਕਲ ਛਿੱਕੇ ਵੈਰੀਆ, ਡਾਂਗਾਂ ਵਾਲੇ ਬਣੇ ਚੌਧਰੀ

♥ ਟੱਲੀਆਂ ਟੱਲੀਆਂ, ਮੇਲੇ ਮੁਕਸ਼ਰ ਦੇ ਦੋ ਮੁਟਿਆਰਾਂ ਚੱਲੀਆਂ

♥ ਟਾਹਲੀ ਉੱਤੇ ਬੋਲ ਤੋਤਿਆ, ਮੈਂ ਤਾਂ ਯਾਰ ਦੇ ਸਿਵੇ ਨੂੰ ਜਾਵਾਂ

♥ ਟੂਲ ਖਰੀਦ ਦੀਆਂ ਜਿਗਰਿਆਂ ਵਾਲੀਆਂ ਮਾਵਾਂ

♥ ਟੇਡ੍ਹੇ ਚੀਰ ਚਿੱਟੀਆਂ ਸਲਵਾਰਾਂ, ਡਾਕਖਾਨੇ ਪਈਆਂ ਸੁੱਤੀਆਂ

♥ ਟੋਏ ਟਿੱਬਿਆਂ ਦੀ ਹੋਂਦ ਮਟਾ ਕੇ, ਭੋਂਏ ਪਲਟੀ ਤੈਂ ਕਹੀ ਵਾਲਿਆ

♥ ਠਾਣਾ ਬੋਲੇ ਆਪਣੀ ਬੋਲੀ ਮੈਂ ਨਿਆਣੀ ਕੀ ਜਾਣਾ

♥ ਠਾਣੇਦਾਰ ਦੀ ਕੁੜੀ ਦੇ ਅਨੰਦ ਹੁੰਦੇ, ਮਿੱਨ੍ਹੀ ਮਿੱਨ੍ਹੀ ਵੱਜੇ ਢੋਲਕੀ

♥ ਠਾਣੇਦਾਰ ਦੇ ਬਰਾਬਰ ਡਹਿੰਦੀ- ਕੁਰਸੀ ਮੇਰੇ ਵੀਰ ਦੀ

♥ ਠਾਣੇਦਾਰ ਨੂੰ ਲੱਸੀ ਦੀ ਮੰਗ ਪਾਈ, ਟਿੱਡੀਆਂ ਦਾ ਦੁੱਧ ਰਿੜਕਾਂ

♥ ਠੁਮਕ ਠੁਮਕ ਕਰਕੇ ਰਖਦੀ ਪੱਬਾਂ ਨੂੰ, ਲਗਦੀ ਜਾਨੋਂ ਪਿਆਰੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 40