♥ ਠੁਮਕ ਠੁਮਕ ਰੰਨ ਧਰੇ ਪੱਬਾਂ ਨੂੰ ਲਗਦੀ ਜਾਨ ਤੋਂ ਪਿਆਰੀ
♥ ਡੰਡੀ ਡੰਡੀ ਆ ਜਾ ਮਿੱਤਰਾ, ਤੇਰੇ ਨਿੱਤ ਦੇ ਅਲਾਂਭੇ ਲਾਹਾਂ
♥ ਡੰਡੀ ਡੰਡੀ ਜਾਣ ਵਾਲੀਏ, ਮੁੰਡਾ ਤੇਰਾ ਤੇ ਮੁਹਾਂਦਰਾ ਮੇਰਾ
♥ ਡੱਬੀ ਕੁਤੀ ਮੇਰੇ ਵੀਰ ਦੀ, ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
♥ ਡਾਚੀ ਘੋੜਾ ਨਾ ਲਵੇਰੀ ਗਊ ਮੰਗਦਾ, ਭੁੱਖ ਤੇਰੇ ਦਰਸ਼ਣ ਦੀ
♥ ਡਿੱਗ ਪਈ ਹਰਮਲ ਤੋਂ ਮੇਰੀ ਖਬਰ ਲੈਣ ਨਾ ਆਇਆ
♥ ਡੋਰੀ ਵਾਲੇ ਫੁੱਲ ਭਿੱਜਗੇ, ਕਿਹੜੇ ਯਾਰ ਦਾ ਤੈਂ ਭਰਿਆ ਪਾਣੀ
♥ ਢਾ ਕੇ ਰੰਡੀ ਦਾ ਕੌਲਾ, ਛੜੇ ਨੇ ਝੇੜਾ ਗਲ ਪਾ ਲਿਆ
♥ ਢਾਈਆ ਢਾਈਆ ਢਾਈਆ, ਹੁਣ ਨੀ ਸਿਆਣਦੀਆਂ ਦਿਉਰਾਂ ਨੂੰ ਭਰਜਾਈਆਂ
♥ ਢਾਕ ਤੋਂ ਕੁੜੀਆਂ ਢਾਹ ਲਏ ਚਰਖੇ, ਕੀਤੀ ਕਤਣ ਦੀ ਤਿਆਰੀ
♥ ਢਿੱਡ ਘਰ ਗਿਆ ਬੋਸਕੀ ਵਰਗਾ, ਰੋੜਾ ਵਾਲੀ ਕੰਧ ਟੱਪ ਕੇ
♥ ਢਿੱਡ ਦੁਖਦਾ ਫੱਕੀ ਨਾ ਲਿਆਇਆ, ਤੂੰ ਮੇਰਾ ਕਾਹਦਾ ਦਰਦੀ
♥ ਢਿੱਡ ਦੁਖਦਾ ਫੱਕੀ ਨਾ ਲਿਆਇਆ, ਤੂੰ ਮੇਰਾ ਕਦੋਂ ਮਿੱਤ ਸੀ
♥ ਢਿੱਲੀ ਜਿਹੀ ਗੁੱਤ ਵਾਲੀਏ, ਤੇਰੀ ਗੱਭਰੂ ਲੁਆਦੂ ਗੋਡੀ
♥ ਢਿਲੇ ਹੋ ਗਏ ਗਰਦਣ ਦੇ ਮੂੰਗੇ- ਲਿੱਸੀ ਹੋਗੀ ਤੂੰ ਕੁੜੀਏ
♥ ਢੂਈ ਟੁੱਟ ਗਈ ਤਬੀਤਾਂ ਵਾਲੇ ਯਾਰ ਦੀ, ਕਣਕਾਂ ਦੇ ਜਾਵੇ ਬੱਕਰੀ
♥ ਢੈ ਜਾਣਾ ਜੂਆ ਖੇਡਦਾ, ਵੈਲ ਕਰੇਂਦਾ ਭਾਰੇ, ਕੱਲ ਤਾਂ ਮੇਰੀਆਂ ਡੰਡੀਆਂ ਹਾਰੀਆਂ, ਪਰਸੋਂ ਹਾਰਿਆ ਵਾਲੇ
♥ ਢੋਰਾ ਯਾਰ ਦਾ ਹੱਡਾਂ ਨੂੰ ਖਾਵੇ, ਸੁੱਕ ਕੇ ਤਬੀਤ ਹੋ ਗਈ
♥ ਤਸਵੀਰਾਂ ਮਿਲ ਗਈਆਂ, ਦੋ ਦਿਲ ਮਿਲ ਗਏ ਸੀ, ਪਰ ਤਕਦੀਰਾਂ ਨਾ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 41