ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/42

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮਿਲੀਆਂ

♥ ਤੱਤੀ ਖੀਰ ਨਾ ਬੇਸਬਰਾ ਖਾਂਦੇ- ਪੁੱਤ ਸਰਦਾਰਾਂ ਦੇ

♥ ਤੰਦ ਤੇਰਿਆਂ ਦੁੱਖਾਂ ਦੀ ਪਾਵਾਂ, ਲੋਕਾਂ ਭਾਵੇਂ ਸੂਤ ਕੱਤ ਦੀ

♥ ਤਰੀਕਾਂ ਭੁਗਤਣਗੇ, ਜਿਗਰੀ ਮਲ੍ਹਾਜਿਆਂ ਵਾਲੇ

♥ ਤਿੰਨ ਦਿਨ ਖੁਸ਼ੀਆਂ ਦੇ ਕੱਟ ਗਿਆ ਭੌਰ ਚਬਾਰੇ......

♥ ਤਿੰਨ ਵੀਰ ਦੇਈਂ ਵੇ ਰੱਬਾ- ਮੇਰੀ ਸਾਰੀ ਉਮਰ ਦੇ ਮਾਪੇ

♥ ਤੀਆਂ ਸੌਣ ਦੀਆਂ, ਆਜੋ ਪਿੱਪਲੀ ਪੀਂਘਾਂ ਪਾਈਏ

♥ ਤੀਆਂ ਸੌਣ ਦੀਆਂ, ਹਿੱਕਾਂ ਨੂੰ ਛਲਕਾਈਏ

♥ ਤੀਆਂ ਸੌਣ ਦੀਆਂ, ਭਾਦੋਂ ਦੇ ਮਕਲਾਵੇ

♥ ਤੀਆਂ ਤੀਜ ਦੀਆਂ, ਵਰ੍ਹੇ ਦਿਨ ਨੂੰ ਫੇਰ ਸਹੀ

♥ ਤੀਆਂ ਨੂੰ ਮੰਗਾਈਂ ਵੀਰਨਾ, ਪਾਈਆਂ ਕੱਤੂੰ ਤੇ ਖਡਾਊਂ ਤੇਰੇ ਪੁੱਤ ਨੂੰ

♥ ਤੀਆਂ ਲਾਉਣ ਵਾਲਿਆ, ਤੇਰਾ ਹੋਵੇ ਸੁਰਗ ਵਿਚ ਵਾਸਾ

♥ ਤੀਆਂ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ

♥ ਤੀਆਂ ਵੇਖ ਕੇ ਘਰਾਂ ਨੂੰ ਆਈਆਂ, ਮਾਪਿਉ ਵੇ ਥੋਡੇ ਰਾਜ ਮੇਂ

♥ ਤੀਲੀ ਲੌਂਗ ਦੇ ਵਿਚਾਲੇ ਦਿਨ ਕੱਟਦੀ, ਧੰਨ ਜਿਗਰਾ ਮਛਲੀ ਦਾ

♥ ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀ ਝਾਂਜਰਾਂ ਪਾਈਆਂ

♥ ਤੂੰ ਹਸਦੀ ਮੇਰਾ ਦਿਲ ਰਾਜੀ, ਖੁਲ੍ਹ ਕੇ ਹੱਸ ਕੁੜੀਏ

♥ ਤੂੰ ਕੀ ਜਾਣੇ ਪਤੀਲੇ ਦਿਆ ਢੱਕਣਾ- ਰਾਮ ਸੱਤ ਕੁੜੀਆਂ ਦੀ

♥ ਤੂੰ ਤਾਂ ਆਗਿਉਂ ਬਸੰਤੀ ਚੀਰਾ ਬੰਨ੍ਹਕੇ- ਮਾਪੇ ਮੈਨੂੰ ਨਹੀਂ ਤੋਰਦੇ

♥ ਤੂੰ ਨਾ ਜੰਮਦੀ ਗੋਰੀਏ, ਮੈਨੂੰ ਹੋਰ ਬਥੇਰੀਆਂ- ਢੋਲਾ

♥ ਤੂੰ ਪੱਟੀ ਲੱਡੂਆਂ ਨੇ- ਤੇਰੀ ਤੋਰ ਪੱਟਿਆ ਪਟਵਾਰੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 42