ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/48

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਤੈਨੂੰ ਮੇਰੀਆਂ ਅੱਖਾਂ ਦੀ ਲੱਜ ਕਾਹਦੀ- ਨੀ ਅੱਖ ਮਾਰ ਮੋਹ ਲੈ ਜੱਟ ਨੂੰ

♥ ਤੈਨੂੰ ਯਾਰ ਰੱਖਣਾ ਨਾ ਆਵੇ, ਬੋਲ ਕੇ ਵਿਗਾੜ ਦਿਨੀਂ ਐਂ

♥ ਤੈਨੂੰ ਰੋਣ ਗੇ ਅੰਬਰ ਦੇ ਤਾਰੇ, ਜਲ ਵਿਚ ਹੋਣ ਮੱਛੀਆਂ

♥ ਤੈਨੂੰ ਲੈਣ ਕੋਈ ਨੀ ਆਇਆ- ਬਹੁਤੇ ਭਰਾਵਾਂ ਵਾਲੀਏ

♥ ਤੈਨੂੰ ਲੈਦੂੰ ਸਲੀਪਰ ਕਾਲੇ- ਭਾਵੇਂ ਮੇਰੀ ਭੋਂ ਵਿਕ ਜੇ

♥ ਤੈਨੂੰ ਵਿਗਲ ਵੱਜਿਆ ਰੰਗਰੂਟਾ, ਕੱਸ ਲੈ ਬੂਟ ਪੱਟੀਆਂ

♥ ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ, ਨਿੰਮ ਨਾਲ ਝੂਟਦੀਏ

♥ ਤੋਰ ਕੁਆਰੀ ਦੀ, ਸਿੱਖ ਲੈ ਹੀਰਿਆ ਹਰਨਾਂ

♥ ਤੋਰ ਕੁਆਰੀ ਦੀ, ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ

♥ ਤੋਰ ਪੰਜਾਬਣ ਦੀ, ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ

♥ ਥੋੜ੍ਹੀ ਕੁ ਮੈਂ ਭਿੱਜ ਗਈ, ਨਾਲੇ ਭਿੱਜ ਗਿਆ ਯਾਰ ਬਗਾਨਾ

♥ ਦੱਸ ਕਾਹਦੇ ਆਸਰੇ ਜੀਵਾਂ, ਮਿੱਤਰਾ ਅਲੋਪ ਹੋ ਗਿਆ

♥ ਦੰਦੀ ਵੱਢੀ ਦਾ ਹਜਾਰ ਮੁੱਲ ਪੈਂਦਾ, ਛੱਡਤਾ ਲਿਹਾਜ ਕਰਕੇ

♥ ਦੰਦੀ ਵੱਢੀਏ ਤਾਂ ਦਾਗ ਨਾ ਪਾਈਏ, ਅੰਬ ਵਾਂਗੂੰ ਚੂਸ ਲਈਏ

♥ ਦੰਦੀਆਂ ਨਾ ਵੱਢ ਵੇ, ਕੁੜੀਆਂ ਕੋਲ ਨੂੰ ਜਾਣਾ

♥ ਦਮੜੀ ਦਾ ਸੱਕ ਮਲ ਕੇ, ਮੁੰਡਾ ਮੋਹ ਲਿਆ ਤਬੀਤਾਂ ਵਾਲਾ

♥ ਦਰ ਦਰ ਪੈਜੂ ਮੰਗਣਾ, ਕੀ ਲੈਣਾ ਸਾਧਣੀ ਬਣਕੇ

♥ ਦਾਹੜੀ ਆਈ ਤੇ ਦੇਊਂ ਮੁਕਲਾਬਾ, ਨੱਤੀਆਂ ਦੀ ਪਹੁੰਚ ਨਹੀਂ

♥ ਦਾਹੜੀ ਵਾਲਾ ਸ਼ਰਮ ਕਰੇ, ਅਣ ਦਾਹੜੀਆ ਪੱਟਾਂ ਦਾ ਵੈਰੀ

♥ ਦਾਦੇ ਮਗਉਣੇ ਰੀਠੜੇ, ਭੈਣਾਂ ਨੂੰ ਦੇਖਣ ਆਏ

♥ ਦਾਰੂ ਪੀ ਕੇ ਹੋਜਾ ਤਕੜਾ, ਵੇ ਮੈਂ ਕੱਚਿਆਂ ਦੁੱਧਾਂ ਨਾਲ ਪਾਲੀ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 48