♥ ਦੁਧਾ ਕਾਸ਼ਣੀ ਪਕਾ ਦੇ ਫੁਲਕੇ, ਮਲਾ ਗੀਰੀ ਦਾਲ ਧਰ ਦੇ
♥ ਦੁਨੀਆਂ ਲੱਖ ਵਸਦੀ- ਸੱਜਣਾ ਵਾਂਝ ਹਨੇਰਾ
♥ ਦੁਨੀਆਂ ਲੱਖ ਵਸਦੀ, ਕੋਈ ਲੱਦਿਆ ਮੁਸਾਫਰ ਜਾਂਦਾ
♥ ਦੇ ਚਰਖੇ ਨੂੰ ਗੇੜਾ, ਲੋੜ ਨਹੀਂ ਤੋਪਾਂ ਦੀ
♥ ਦੇ ਦਿਉ ਦੇਸ਼ ਨਿਕਾਲਾ ਪਿੰਡ ਦੇ ਛੜਿਆਂ ਨੂੰ
♥ ਦੇਖ ਮੌਤ ਦੇ ਕਾਰੇ ਜਲ ਤੇ ਫੁੱਲ ਤਰਦਾ, ਚੱਕ ਲੈ ਪਤਲੀਏ ਨਾਰੇ
♥ ਦੇਖੀਂ ਜੇਠ ਜੀ ਪੱਲਾ ਨਾ ਲੱਗ ਜਾਵੇ, ਮੈਂ ਤੇਰੀ ਧੀਆਂ ਵਰਗੀ
♥ ਦੇਖੀਂ ਦਿਉਰਾ ਭੰਨ ਨਾ ਦੇਈਂ- ਮੇਰਾ ਕਾਲਜਾ ਕੱਚ ਦੀ ਸ਼ੀਸ਼ੀ
♥ ਦੇਖੀਂ ਧੀਏ ਨਿੰਦ ਨਾ ਦੇਈਂ, ਪੁੱਤ ਬਖਤਾਵਰਾਂ ਦੇ ਕਾਲੇ
♥ ਦੇਵੀ ਮਾਤਾ ਗਾਉਣ ਬਖਸ਼ਦੀ, ਨਾਮ ਲਏ ਜੱਗ ਤਰਦਾ
♥ ਦੋ ਸਿਰ ਜੁੜਿਆਂ ਨੂੰ- ਚੰਦਰਾ ਭਾਨੀ ਮਾਰੇ
♥ ਦੋ ਘੁੱਟ ਦੁੱਧ ਬਦਲੇ, ਯਾਰੀ ਤੋੜਗੇ ਬੱਕਰੀਆਂ ਵਾਲੇ
♥ ਦੋ ਦਿਨ ਘੱਟ ਜਿਉਣਾ, ਨਾਲ ਮੜਕ ਦੇ ਜਿਉਣਾ
♥ ਦੋ ਪੱਤਰ ਅਨਾਰਾਂ ਦੇ, ਅੱਜ ਕਲ ਕੀ ਰੁਸਣਾ, ਇਹ ਦਿਨ ਨੇ ਬਹਾਰਾਂ ਦੇ
♥ ਦੋ ਪੱਤਰ ਅਨਾਰਾਂ ਦੇ, ਹਾਏ ਰੱਬਾ ਬੀਤ ਨਾ ਜਾਣ, ਚਾਰ ਦਿਨ ਇਹ ਬਹਾਰਾਂ ਦੇ
♥ ਦੋ ਮਿਰਗ ਸ਼ਕਾਰੀ ਮੇਰੇ ਵੀਰ ਦੇ, ਆ ਕੇ ਬਹਿ ਗੇ ਖੂਹ ਦੀ ਮੌਣ 'ਤੇ
♥ ਦੋ ਰੰਡੀਆਂ ਨਸ਼ੇ ਨੂੰ ਚੱਲੀਆਂ, ਠੇਕੇਦਾਰ ਗੁੰਮ ਹੋ ਗਿਆ
♥ ਦੋ ਵੀਰ ਦੇਈਂ ਵੇ ਰੱਬਾ- ਇਕ ਮੁਣਸ਼ੀ ਦੂਜਾ ਪਟਵਾਰੀ
♥ ਦੋ ਵੀਰ ਦੇਵੀਂ ਵੇ ਰੱਬਾ, ਛੋਟਾ ਮੁਣਸ਼ੀ ਵੱਡਾ ਪਟਵਾਰੀ
♥ ਧੰਨਾ ਸਿੰਘ ਦੇ ਖੜਕਦੀ ਬੇੜੀ, ਉਠ ਕੇ ਵਕੀਲ ਕਰ ਲੈ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 50