ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/51

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਪੇਕਿਆਂ ਘਰ ਕੁੜੀਏ

♥ ਧਾਰੀ ਬੰਨ੍ਹ ਸੁਰਮਾਂ ਨਾ ਪਾਈਏ, ਵਸਣਾ ਸਰੀਕਾਂ ਦਾ

♥ ਧੀ ਸੁਨਿਆਰਿਆਂ ਦੀ, ਫੁੱਲ ਬਣਕੇ ਬਾਗਾਂ ਚੋਂ ਆਈ

 ♥ਧੀ ਚੱਕੋ ਠਾਣੇਦਾਰ ਦੀ, ਜਿਹੜਾ ਲੱਮੀਆਂ ਤਰੀਕਾਂ ਪਾਵੇ

♥ ਧੀ ਪੁੱਤਾਂ ਦੇ ਬਰਾਬਰ ਪਾਲੀ- ਮੁੰਡੇ ਵਾਲੇ ਲੈ ਜਾਣਗੇ

♥ ਧੀਆਂ ਹੁੰਦੀਆਂ ਨੇ ਧਨ ਬੇਗਾਨਾ- ਖੁਸ਼ੀ ਖੁਸ਼ੀ ਤੋਰ ਬਾਬਲਾ

♥ ਧੀਆਂ ਦੇ ਲੇਖ ਲਿਖਤੇ, ਪੁੱਤ ਆਪਦੇ ਟਿਕਾਣੇ ਰਹਿੰਦੇ

♥ ਧੀਏ ਤੇਰਿਆਂ ਦੰਦਾਂ ਨੇ ਲੈ ਲਈ- ਸੱਪ ਵਰਗੀ ਕੁੜਮਣੀ ਮੇਰੀ

♥ ਧੀਏ ਰੋਣ ਬਚੜਿਆਂ ਦੀਆਂ ਨਾਰਾਂ, ਨਿੱਕੜਿਆਂ ਤੋਂ ਹੋਣ ਗੱਭਰੂ

♥ ਧੋਬੀਆਂ ਨੇ ਖੁੰਬ ਚਾੜ੍ਹਤੀ, ਮੁੰਡਾ ਨਿਕਲਿਆ ਸਰ੍ਹੋਂ ਦੇ ਫੁੱਲ ਵਰਗਾ

♥ ਨਸ਼ੇ ਚੜ੍ਹ ਗਏ ਬੰਬਾਂ ਦੇ ਐਸੇ, ਮੱਤ ਗਈ ਸਿਆਣਿਆਂ ਦੀ

♥ ਨਹੀਂ ਬਾਪੂ ਮੈਂ ਮਰਜਾਂ- ਨਹੀਂ ਮਰਜੇ ਕੁੜਮਣੀ ਤੇਰੀ

♥ ਨਹੀਂ ਬਾਪੂ ਮੈਂ ਮਰਜਾਂ- ਨਹੀਂ ਮਰਜੇ ਮੰਗੇਤਰ ਮੇਰਾ

♥ ਨਹੀਂ ਭੁਲਣਾ ਵਿਛੋੜਾ ਤੇਰਾ, ਸਭ ਕੁਝ ਭੁੱਲ ਜਾਣਗੇ
 
♥ ਨਹੀਂ ਲੰਘਦੇ ਘਰਾਂ ਦੇ ਲਾਂਹਜੇ, ਛੱਡਦੇ ਤੂੰ ਵੈਲਦਾਰੀਆਂ

♥ ਨੱਕ ਅਪਣਾ ਵਢਾ ਲਾ ਆਪੇ, ਮੁੜ ਮੈਨੂੰ ਆਖੀਂ ਨਾ

♥ ਨੱਕੇ ਛੱਡੂੰਗੀ ਕਣਕ ਦੇ ਤੇਰੇ, ਏਦੂੰ ਕੁਆਰੀ ਰੱਖ ਬਾਬਲਾ

♥ ਨੰਗਾ ਰੱਖਦੀ ਕਲਿੱਪ ਵਾਲਾ ਪਾਸਾ, ਜੇਠ ਕੋਲੋਂ ਘੁੰਡ ਕੱਢਦੀ

♥ ਨੰਗੇ ਪੈਰ ਸੁੰਭਰਦੀ ਡੇਰਾ, ਸੰਤਾਂ ਤੋਂ ਪੁੱਤ ਮੰਗਦੀ

♥ ਨੱਚ ਲੈ ਮੋਰਨੀਏ, ਮੈਂ ਪੰਜ ਪਤਾਸੇ ਵਾਰਾਂ

♥ ਨੱਚ ਲੈ ਬਿਸ਼ਨੀਏ, ਤੇਰੀ ਵਾਰੀ ਆਈ ਐ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 51