♥ ਪਹਿਲੀ ਰਾਤ ਦੇ ਫੇਰੇ, ਸੁਹਣੀ ਸੂਰਤ ਦੇ
♥ ਪੱਕੀ ਡਿਉੜੀ ਵੇ ਬਾਬਲਾ ਤੇਰੀ, ਦਿਸਦੀ ਪੰੰਜ ਮੀਲ ਤੋਂ
♥ ਪੱਕੇ ਘਰ ਵਿਆਹੀਂ ਬਾਬਲਾ- ਜਿੱਥੇ ਲਿੱਪਣੇ ਨਾ ਪੈਣ ਬਨੇਰੇ
♥ ਪੱਕੇ ਪਾ ਦਿਉ ਕੋਠੜੇ, ਉਠੇ ਮਿੱਤਰਾਂ ਨੂੰ ਮੌਜ ਲੁੱਟ ਲੈਣ ਦੇ
♥ ਪੱਖਾ ਲਾ ਕੇ ਬਿਜਲੀ ਦਾ, ਦੁੱਧ ਰਿੜਕੇ ਪੰਜਾਬਣ ਗੋਰੀ
♥ ਪੱਗਾਂ ਖੱਟੀਆਂ ਤੇ ਦੇਖਣ ਜੱਟੀਆਂ, ਦੋ ਵੀਰ ਘੋੜੀਆਂ ਉੱਤੇ
♥ ਪੱਗਾਂ ਵਧੀਆ ਨੂੰ ਨਜਰਾਂ ਲੱਗੀਆਂ, ਮਿਰਚਾਂ ਵਾਰ ਸੋਹਣੀਏ
♥ ਪੰਜ ਟੂਮਾਂ ਪਾ ਦੇਈਂ ਬਾਬਲਾ, ਕੋਈ ਕਹੇ ਨਾ ਨੰਗਾਂ ਨੇ ਧੀ ਤੋਰੀ
♥ ਪੰਜ ਦਿਨਾਂ 'ਤੇ ਭਿਉਂ ਤਾ ਬਾਜਰਾ, ਅੱਜ ਕਲ ਕਰਾ ਜੂ ਤੇਰੇ
♥ ਪੰਜ ਪਾ ਗਿਆ ਰਸੋਈ ਵਿਚ ਆ ਕੇ, ਹੱਥੀਂ ਆ ਗਈ ਯਾਰ ਟੋਰ ਕੇ
♥ ਪੰਜ ਬਾਰੀਆਂ, ਪੰਜੋਤਰੇ ਬੂਹੇ, ਲੰਘ ਆਈ ਮੈਂ ਵਾ ਬਣ ਕੇ
♥ ਪੰਜਾਂ ਦੇ ਤਬੀਤ ਬਦਲੇ, ਮੁੰਡ ਛੱਡ ਗਿਆ ਗਲੀ ਦਾ ਖਹਿੜਾ
♥ ਪੱਟ ਉੱਤੇ ਸਿਰ ਧਰ ਦੇ, ਜਿੰਦ ਨਿੱਕਲੇ ਦੋਹਾਂ ਦੀ ਸਾਂਝੀ
♥ ਪੱਟ ਹਰੀਆਂ ਬੋਤਲਾਂ ਵਰਗੇ, ਤੇਰੇ ਨਾ ਪਸੰਦ ਮੁੰਡਿਆ
♥ ਪੱਟਤੀ ਤੈਂ ਮਿੱਤਰਾ, ਗਲ ਪਾ ਕੇ ਛੀਟ ਦਾ ਕੁੜਤਾ
♥ ਪੱਟੀ ਜਾਵੇਗੀ, ਕਦੀ ਨੀ ਘਰ ਵਸਣਾ, ਦੋ ਦੋ ਯਾਰ ਰਖਦੀ ਫਿਰੇਂ
♥ ਪਟਿਆਲੇ ਵਾਲੇ ਗੱਭਰੂ ਮਰਗੇ, ਕੁੰਢੀਆਂ ਮੁੱਛਾਂ ਵਾਲੇ
♥ ਪਤਣੋਂ ਲੰਘਦੀ ਦੀ, ਲੱਤ ਫੜ ਲਊ ਮਗਰਮੱਛ ਤੇਰੀ
♥ ਪਤਲੀ ਕੰਜ ਵਰਗੀ, ਜੋ ਹੇਠ ਪਈ ਵਲ ਖਾਵੇ
♥ ਪਤਲੀ ਨਾਰ ਦੇ ਗਹਿਣੇ, ਲੌਂਗ ਤਬੀਤੜੀਆਂ
♥ ਪਤਲੀ ਨਾਰ ਵਾਲਿਆ, ਕਿੱਥੇ ਬਹਿ ਕੇ ਗਊ ਪੁੰਨ ਕੀਤੀ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 55