ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/61

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਬੇਈਮਾਨ ਮੁੱਕਰਗੇ ਮਾਪੇ- ਮੰਗ ਤਾਂ ਸੀ ਤੇਰੀ ਪੂਰਨਾ

♥ ਬੇਰੀਆਂ ਦੇ ਬੇਰ ਮੁੱਕ ਗਏ, ਦੱਸ ਕਾਹਦੇ ਬਹਾਨੇ ਆਵਾਂ

♥ ਬੇਰੀਆਂ ਨੂੰ ਬੂਰ ਪੈ ਗਿਆ, ਅਜੇ ਆਇਆ ਨਾ ਢੋਲ ਸਪਾਹੀ

♥ ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ

♥ ਬੈਠੀ ਰੋਵੇਂ ਗੀ ਗੁਹਾਰੀ ਉਹਲੇ- ਯਾਰ ਗੱਡੀ ਚੜ੍ਹ ਜਾਣਗੇ

♥ ਬੋਤਾ ਚਾਰਦੇ ਭੈਣਾ ਨੂੰ ਮਿਲ ਆਉਂਦੇ- ਸਰਵਣ ਵੀਰ ਕੁੜੀਉ

♥ ਬੋਤਾ ਛੱਡਦੇ ਝਾਂਜਰਾਂ ਵਾਲਾ, ਰਾਮ ਕੁਰੇ ਰੇਲ ਚੜ੍ਹ ਜਾ

♥ ਬੋਤਾ ਬੰਨ੍ਹ ਦੇ ਸਰਵਣਾ ਵੀਰਾ- ਮੁੰਨੀਆਂ ਰੰਗੀਨ ਗੱਡੀਆਂ

♥ ਬੋਤਾ ਮਾਹੀ ਦਾ ਨਜ਼ਰ ਨਾ ਆਵੇ, ਉਡਦੀ ਧੂੜ ਦਿਸੇ

♥ ਬੋਤਾ ਮੇਰੇ ਵੀਰ ਦਾ ਭੁੱਖਾ- ਵੇ ਮੈਂ ਬੇਲਾ ਪੁੱਟ ਲਿਆਵਾਂ

♥ ਬੋਤਾ ਲਿਆਵੀਂ ਉਹ ਮਿੱਤਰਾ, ਜਿਹੜਾ ਡੰਡੀਆਂ ਹਿਲਣ ਨਾ ਦੇਵੇ

♥ ਬੋਤੇ ਤੇ ਚੜ੍ਹ ਕੁੜੀਏ, ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ

♥ ਬੋਤੇ ਉੱਤੇ ਤਿੰਨ ਗੱਭਰੂ, ਘਰ ਪੁੱਛਦੇ ਦਲੀਪ ਕੁਰੇ ਤੇਰਾ

♥ ਬੋਲ ਸ਼ਰੀਕਾਂ ਦੇ ਬਖਤ ਪਏ ਤੇ ਸਹਿੰਦੀ

♥ ਬੋਲ ਸਰੀਕਾਂ ਦੇ, ਪਤਲੋ ਨਾਰ ਨਾ ਸਹਿੰਦੀ

♥ ਬੋਲ-ਕਬੋਲ ਨਾ ਬੋਲ ਵੇ, ਤੇਰੇ ਕਿਹੜਾ ਅੰਬ ਤੋੜਲੇ

♥ ਬੋਲਦੀ ਨੂੰ ਬੋਲ ਲੈਣ ਦੇ, ਮੂੰਹੋਂ ਬੋਲੀ ਨਾ ਅੱਮਾਂ ਦੀਏ ਜਾਈਏ

♥ ਬੋਲੀਆਂ ਦੇ ਪੁਲ ਬੰਨ੍ਹ ਦਿਆਂ, ਮੈਥੋਂ ਜੱਗ ਜਿੱਤਿਆ ਨਾ ਜਾਵੇ

♥ ਭੰਗੜਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ

♥ ਭੰਨ ਤਾ ਚੱਕੀ ਦਾ ਹਥੜਾ, ਨਣਦ ਵਛੇਰੀਏ ਨੀ

♥ ਭਲਕੇ ਕਪਾਹ ਦੀ ਵਾਰੀ- ਵੱਟੇ ਵੱਟ ਆਜੀਂ ਮਿੱਤਰਾ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 61