♥ ਭਾਈ ਜੀ ਦੀ ਨਜ਼ਰ ਬੁਰੀ, ਮੁੰਡਾ ਦੁੱਧ ਚੁੰਘਣੋਂ ਹਟ ਜਾਵੇ
♥ ਭਾਈ ਬਾਪੂ ਮੇਰੇ ਦਾ ਬੇਲੀ, ਉਸ ਨਹੀਂ ਆਪ ਮੰਨਣਾ
♥ ਭਾਈ ਵਾਲੀ ਬੋਲੀ ਮੈਨੂੰ ਲੱਗੇ ਪਿਆਰੀ, ਰੋਜ ਗਿੱਧੇ ਵਿਚ ਜਾਵਾਂ
♥ ਭਾਈਆਂ ਨੂੰ ਭਾਈ ਵੱਢਦੇ, ਬਦਲੇ ਖੋਰੀਆਂ ਜਾਤਾਂ
♥ ਭਾਗ ਇਸ਼ਕ ਦੇ ਬਹਿਣ ਨਿਆਰੇ, ਮਰ ਕੇ ਜਿਊਂਦਾ ਜੱਗ ਤੇ
♥ ਭਾਗਾਂ ਵਾਲਿਆਂ ਦੇ ਹੋਣ ਮੁਕਲਾਵੇ, ਛੜਿਆਂ ਦੇ ਭਾਗ ਫੁੱਟ ਗਏ
♥ ਭਾਗਾਂ ਵਾਲੀਆਂ ਜਿਨ੍ਹਾਂ ਦੇ ਵਰ ਛੋਟੇ, ਸੁੱਤੀਆਂ ਨਾ ਜਾਗਦੀਆਂ
♥ ਭਾਗਾਂ ਵਾਲੀਆਂ ਜਿਨਾਂ ਦੇ ਵੀਰ ਬਾਬੂ, ਬੰਗਲਿਆਂ ਚੋਂ ਆਉਣ ਚਿੱਠੀਆਂ
♥ ਭਾਦੋਂ ਕੜਕ ਚੜ੍ਹੀ, ਹੁਣ ਕੁੜੀਆਂ ਦੇ ਪੈਣ ਵਿਛੋੜੇ
♥ ਭਾਬੀ ਤੇਰਿਆਂ ਦੁਖਾਂ ਦਾ ਮਾਰਾ- ਨੌਕਰ ਉਠ ਚੱਲਿਆ
♥ ਭਾਬੀ ਦਿਉਰ ਬਿਨਾਂ, ਫੁੱਲ ਵਾਂਗ ਕਮਲਾਵੇ
♥ ਭਾਬੀ ਨਾ ਤੂੰ ਭਰਮ ਕਰੀਂ, ਪੱਲੇ ਵੇਖ ਲੈ ਨਣਾਨ ਦੇ ਖਾਲੀ
♥ ਭਾਬੀ ਬੱਕਰੀ ਚਰਵਾਉਣ ਦੀ ਮਾਰੀ, ਲਾਰਾ ਲੱਪਾ ਲਾ ਛੱਡਦੀ
♥ ਭਾਬੀ ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸਪਣੀ ਤੋਂ ਆਵੇ
♥ ਭਾਬੋ ਮੇਰੀ ਸਾਗ ਰਿਨ੍ਹਿਆ, ਜਿਵੇਂ ਲਿੱਸੇ ਬਲਦ ਦਾ ਗੋਹਾ
♥ ਭਾਬੋ ਮੋਰਨੀਏਂ, ਤੇਰੇ ਮਗਰ ਬੰਦੂਕਾਂ ਵਾਲੇ
♥ ਭਾਰੀ ਪੱਟੀ ਕੁੜੀਆਂ ਨੇ, ਜੂਏ ਬਾਜਾਂ ਨੇ ਪੱਟਿਆ ਪਟਵਾਰੀ
♥ ਭਾਵੇਂ ਦੇਈਂ ਨਾ ਸੇਰ ਸੰਧਾਰਾ, ਤੀਆਂ ਗੁੱਗੇ ਮੰਗਾਈਂ ਵੀਰਨਾ
♥ ਭਾਵੇਂ ਦੇਈਂ ਨਾ ਸੇਰ ਪੰਜੀਰੀ, ਭਾਬੋ ਦੀ ਨਾ ਮੰਨੀ ਵੀਰਨਾ
♥ ਭਾੜਾ ਨਿੱਤ ਨਾ ਦਿੱਤਾ ਜਾਵੇ, ਘਰ ਪਾ ਲੈ ਟੇਸ਼ਨ ਤੇ
♥ ਭਿੱਜ ਗਿਆ ਲਾਲ ਪੰਘੂੜਾ, ਰਾਤੀਂ ਰੋਂਦੀ ਦਾ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 62