♥ ਮਿੰਨ੍ਹੀ ਪਵੇ ਬਹਾਰ, ਸੌਣ ਮਹੀਨਾ ਦਿਨ ਤੀਆਂ ਦੇ
♥ ਮਿਰਜ਼ਾ ਵਢਿਆ ਪਿਆ, ਬੱਕੀ ਹੰਝੂਆਂ ਦੇ ਹਾਰ ਪਰੋਵੇ
♥ ਮਿਲਣਾ ਮਸ਼ੂਕਾਂ ਨੂੰ ਸੀਸ ਤਲੀ ਤੇ ਧਰ ਕੇ
♥ ਮਿਲਣੇ ਦੀ ਥਾਂ ਕੋਈ ਨਾ, ਸਾਨੂੰ ਰੋਗ ਲੱਗਾ ਉਸ ਰੋਗ ਦਾ ਨਾਂ ਕੋਈ ਨਾ
♥ ਮੁੱਖ ਤੇ ਮੁੱਖ ਧਰ ਕੇ, ਸੌ ਜਾ ਨਰਮ ਜਵਾਨਾਂ
♥ ਮੁੱਖੋਂ ਬੋਲ ਬਰਮੀਂ ਦਿਆ ਨਾਗਾ, ਵੀਰ ਮੇਰਾ ਲੈਣ ਆ ਗਿਆ
♥ ਮੁੰਡਾ ਉਠ ਗਿਆ ਪੁਆਂਦੀ ਬਹਿਕੇ, ਆਪਣਾ ਕੀ ਲੈ ਗਿਆ ਨਣਦੇ
♥ ਮੁੰਡਾ ਉਠ ਗਿਆ ਪੁਆਂਦੀ ਬਹਿਕੇ, ਤੈਂ ਕੀ ਲੈ ਲਿਆ ਨਣਦੇ
♥ ਮੁੰਡਾ ਸੁੱਕ ਗਿਆ ਚੰਦਨ-ਬੂਟਾ- ਤੇਰੇ ਪਿੱਛੇ ਗੋਰੀਏ ਰੰਨੇਂ
♥ ਮੁੰਡਾ ਸੁੱਕ ਗਿਆ ਸਰੂ ਦਾ ਬੂਟਾ, ਤੇਰੇ ਪਿੱਛੇ ਗੋਰੀਏ ਰੰਨੇਂ
♥ ਮੁੰਡਾ ਸੁਣੀਦਾ ਰੰਗ ਦਾ ਕਾਲਾ, ਧੋਬੀਆਂ ਦੇ ਬਾਰ ਸੁਟਣਾ
♥ ਮੁੰਡਾ ਕੰਮ ਦਾ ਡੱਕਾ ਨਾ ਤੋੜੇ, ਪੱਟਿਆ ਗੁਆਂਢਣ ਨੇ
♥ ਮੁੰਡਾ ਗੁੱਤ ਦੀ ਪ੍ਰਾਂਦੀ ਨਾਲੋਂ ਛੋਟਾ, ਬੰਦ ਪਾਵਾਂ ਕੀਹਦੇ ਆਸਰੇ
♥ ਮੁੰਡਾ ਚੱਲਿਆ ਮੁਕਲਾਵੇ, ਤੋਤੇ ਰੰਗੀ ਪੱਗ ਬੰਨ੍ਹ ਕੇ
♥ ਮੁੰਡਾ ਚੌਧਰੀ, ਮੇਰਾ ਮਨ ਸ਼ੌਕੀ, ਕੌਣ ਰਲਾਵੇ ਸੰਨ੍ਹੀਆਂ
♥ ਮੁੰਡਾ ਜਮਦਾ ਛਬ੍ਹੀ ਨੂੰ ਹੱਥ ਪਾਵੇ, ਅੱਗੇ ਤੇਰੇ ਭਾਗ ਲੱਛੀਏ
♥ ਮੁੰਡਾ ਜੰਮੂੰਗਾ ਰੱਖਾਂਗੇ ਨਾ ਠਾਣਾ- ਹੁੱਕਮ ਚਲਾਵਾਂਗੇ
♥ ਮੁੰਡਾ ਪੱਟ ਤਾ ਨਵਾਂ ਪਟਵਾਰੀ, ਅੱਖਾਂ ਵਿਚ ਪਾ ਕੇ ਸੁਰਮਾ
♥ ਮੁੰਡਾ ਭੰਨਦਾ ਕਿਰਕ ਨੀ ਕਰਦਾ, ਮੇਰੀਆਂ ਬਰੀਕ ਚੂੜੀਆਂ
♥ ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ- ਵਿਆਹ ਗਿਆ ਤੂਤ ਦੀ ਛਿੱਟੀ
♥ ਮੁੰਡਾ ਰੋਹੀ ਦੀ ਕਿੱਕਰ ਨਾਲੋਂ ਕਾਲਾ- ਬਾਪੂ ਦੇ ਪਸਿੰਦ ਆ ਗਿਆ
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 66