ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/67

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਮੁੰਡਾ ਹੋਵੇ ਘਰਦਿਆਂ ਤੋਂ ਚੋਰੀ, ਰੰਨ ਦਾ ਦਰੇਗ ਕਰੇ

♥ ਮੁੰਡਾ ਵੇਖ ਅੰਬੀਆਂ ਵੱਲ ਰੋਂਦਾ, ਸੜ ਜਾਏ ਬਾਗ ਮਿੱਤਰਾ

♥ ਮੁੰਡੇ ਨਵੀਆਂ ਯਾਰੀਆਂ ਵਾਲੇ, ਲੱਡੂਆਂ ਦਾ ਭਾਅ ਪੁੱਛਦੇ

♥ ਮੁੰਡੇ ਪੱਟ ਤੇ ਬੀਹੀ ਦੇ ਸਾਰੇ, ਪਤਲੋ ਦੇ ਸੁਰਮੇਂ ਨੇ

♥ ਮੁੱਲ ਵਿਕਦਾ ਸੱਜਣ ਮਿਲ ਜਾਵੇ, ਮੈਂ ਲਵਾਂ ਜਿੰਦ ਵੇਚ ਕੇ

♥ ਮੁੜ ਪੈ ਸਿਪਾਹੀਆ ਵੇ, ਮੈਂ ਜਿੰਦੜੀ ਘੋਲ ਘਮਾਈ

♥ ਮੂਹਰੇ ਰਥ ਭਾਬੋ ਦਾ, ਚੰਨਣ ਵੀਰ ਦਾ ਬੋਤਾ

♥ ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ, ਪਿੱਛੇ ਤੇਰੇ ਆਵਾਂ ਮੇਲ੍ਹਦੀ

♥ ਮੂੰਹੋਂ ਨਾ ਬੋਲਦੀਆਂ, ਦਿਉਰਾਂ ਨੂੰ ਭਰਜਾਈਆਂ

♥ ਮੂੰਹੋਂ ਮੰਗ ਲੈ ਨਣਾਨੇ ਮੇਰੀਏ, ਵੀਰ ਘਰ ਪੁੱਤ ਜੰਮਿਆਂ

♥ ਮੂੰਹੋਂ ਮਿੱਠੀਏ ਦਿਲਾਂ ਦੀਏ ਖੋਟੀਏ, ਇਕ ਵਾਰੀ ਬੋਲ ਹੱਸ ਕੇ

♥ ਮੈਨੂੰ ਯਾਦਾਂ ਗੱਡੀ ਵਿਚ ਆਈਆਂ, ਲੱਗੀਆਂ ਤ੍ਰਿੰਜਣਾਂ ਦੀਆਂ

♥ ਮੇਰਾ ਆਰਸੀ ਤੋਂ ਹੱਥ ਖਾਲੀ, ਵੀਰ ਵੇ ਮਰੱਬਿਆਂ ਵਾਲਿਆ

♥ ਮੇਰਾ ਕੰਮ ਨਾ ਗਲੀ ਵਿਚ ਕੋਈ, ਇਕ ਤੇਰੇ ਪਿੱਛੇ ਆਵਦਾ

♥ ਮੇਰਾ ਕੰਮ ਨੀ ਗਲੀ ਵਿਚ ਕੋਈ, ਇਕ ਤੇਰੇ ਪਿੱਛੇ ਆਂਵਦਾ

♥ ਮੇਰਾ ਖੌਸੜਾ ਚੱਕੀ ਨੂੰ ਹੱਥ ਲਾਵੇ, ਵੱਧਣੀ ਮਸ਼ੀਨ ਚੱਲਦੀ

♥ ਮੇਰਾ ਚੂੜਾ ਛਣਕੇ ਵੇ ਵੈਰੀਆ, ਘੋੜਾ ਤੂੰ ਲਿਆਇਉਂ ਅੱਥਰਾ

♥ ਮੇਰਾ ਜੇਠ ਨਾ ਜਠਾਣੀ ਨਾਲ ਬੋਲੇ, ਇਹ ਵੀ ਦੁੱਖ ਮੇਰੀ ਜਾਨ ਨੂੰ

♥ ਮੇਰਾ ਜੇਠ ਨਾ ਜਠਾਣੀ ਨਾਲ ਬੋਲੇ, ਖਲਣਾ ਵਿਗੜ ਗਿਆ

♥ ਮੇਰਾ ਜੇਠ ਬੜਾ ਟੁੱਟ ਪੈਣਾ, ਹਸਦੀ ਦੇ ਦੰਦ ਗਿਣਦਾ

♥ ਮੇਰਾ ਡਿੱਗਿਆ ਰੁਮਾਲ ਫੜਾ ਦੇ, ਰਾਹੇ ਰਾਹੇ ਜਾਣ ਵਾਲੀਏ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 67